ਨਵੀਂ ਦਿੱਲੀ: ਕੋਈ ਵੱਡਾ ਉਲਟਫੇਰ ਨਾ ਹੋਇਆ ਤਾਂ ਹਰਿਆਣਾ(Haryana elections) ਵਿਧਾਨ ਸਭਾ ਚੋਣਾਂ ’ਚ ਕਾਂਗਰਸ(Congress) ਦਾ ਆਪ(AAP) ਦੇ ਨਾਲ ਗੱਠਜੋ਼ੜ ਹੋਣਾ ਲਗਪਗ ਤੈਅ ਹੈ। ਇਸਦੇ ਨਾਲ ਹੀ ਸਮਾਜਵਾਦੀ ਪਾਰਟੀ ਤੇ ਸੀਪੀਐੱਮ ਵੀ ਕਾਂਗਰਸ ਨਾਲ ਮਿਲ ਕੇ ਸੂਬੇ ਦੀ ਚੋਣ ਲੜਨਗੀਆਂ। ਕਾਂਗਰਸ ਨੇ ਇਨ੍ਹਾਂ ਪਾਰਟੀਆਂ ਨੂੰ ਇਕ-ਇਕ ਸੀਟ ਦੇਣ ਦਾ ਸੰਕੇਤ ਦਿੱਤਾ ਹੈ। ਹਾਲਾਂਕਿ, ਆਪ ਨਾਲ ਗੱਠਜੋੜ ’ਚ ਹਾਲੇ ਸੀਟਾਂ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। ਕਾਂਗਰਸ ਉਸਨੂੰ ਪੰਜ ਤੋਂ ਜ਼ਿਆਦਾ ਸੀਟਾਂ ਦੇਣ ਲਈ ਤਿਆਰ ਨਹੀਂ ਹੈ, ਜਦਕਿ ਆਪ ਨੇ ਲੋਕ ਸਭਾ ਚੋਣਾਂ ਦੇ ਫਾਰਮੂਲੇ ’ਤੇ ਘੱਟੋ-ਘੱਟ 10 ਸੀਟਾਂ ਦੀ ਦਾਅਵੇਦਾਰੀ ਕੀਤੀ ਹੈ। ਲੋਕ ਸਭਾ ਚੋਣਾਂ ’ਚ ਸੂਬੇ ਦੀਆਂ ਕੁੱਲ 10 ਲੋਕ ਸਭਾ ਸੀਟਾਂ ’ਚ ਕਾਂਗਰਸ ਨੇ ਇਕ ਸੀਟ ਆਪ ਨੂੰ ਦਿੱਤੀ ਸੀ। ਹਾਲਾਂਕਿ, ਆਪ ਉਸਨੂੰ ਜਿੱਤ ਨਹੀਂ ਸਕੀ ਸੀ।
Related Posts
3 ਮੰਜ਼ਿਲਾ ਡਿੱਗੀ ਇਮਾਰਤ, 3 ਬੱਚਿਆਂ ਅਤੇ ਇਕ ਬਜ਼ੁਰਗ ਔਰਤ ਦੀ ਮੌਤ
ਅਨੰਤਪੁਰ (ਆਂਧਰਾ ਪ੍ਰਦੇਸ਼), 20 ਨਵੰਬਰ (ਦਲਜੀਤ ਸਿੰਘ)- ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਦੇ ਕਾਦਿਰੀ ਕਸਬੇ ਵਿਚ ਦੇਰ ਰਾਤ ਭਾਰੀ ਮੀਂਹ ਕਾਰਨ…
ਵੱਡੀ ਖ਼ਬਰ: ਪੰਜਾਬ ਸਰਕਾਰ ਜਲਦ ਸ਼ੁਰੂ ਕਰਨ ਜਾ ਰਹੀ ਯੋਗਸ਼ਾਲਾ
ਜਲੰਧਰ/ਚੰਡੀਗੜ੍ਹ- ਪੰਜਾਬ ਵਾਸੀਆਂ ਲਈ ਪੰਜਾਬ ਸਰਕਾਰ ਇਕ ਹੋਰ ਵੱਡੀ ਪਹਿਲ ਕਰਨ ਜਾ ਰਹੀ ਹੈ। ਪੰਜਾਬ ਸਰਕਾਰ ਜਲਦੀ ਹੀ ਸੂਬੇ ਵਿਚ…
ਪੰਜਾਬ ਦੇ ਸਰਕਾਰੀ ਅਦਾਰਿਆਂ ‘ਚ ਤਾਇਨਾਤ ਇਨ੍ਹਾਂ ਮੁਲਾਜ਼ਮਾਂ ਨੂੰ ਮਿਲੇਗੀ 5 ਦਿਨਾਂ ਦੀ ਸਪੈਸ਼ਲ ਛੁੱਟੀ, ਨੋਟੀਫਿਕੇਸ਼ਨ ਜਾਰੀ
ਮੁਹਾਲੀ : ਪੰਜਾਬ ਦੇ ਸਰਕਾਰੀ ਦਫ਼ਤਰਾਂ, ਬੋਰਡ/ਕਾਰਪੋਰੇਸ਼ਨਾਂ ਤੇ ਸਰਕਾਰੀ ਵਿਦਿਅਕ ਅਦਾਰਿਆਂ ‘ਚ ਕੰਮ ਕਰਦੇ ਸਮੂਹ ਦਿਵਿਆਂਗ ਮੁਲਾਜ਼ਮ ਹਰੇਕ ਕੈਲੰਡਰ ਸਾਲ…