ਜਲੰਧਰ/ਚੰਡੀਗੜ੍ਹ- ਪੰਜਾਬ ਵਾਸੀਆਂ ਲਈ ਪੰਜਾਬ ਸਰਕਾਰ ਇਕ ਹੋਰ ਵੱਡੀ ਪਹਿਲ ਕਰਨ ਜਾ ਰਹੀ ਹੈ। ਪੰਜਾਬ ਸਰਕਾਰ ਜਲਦੀ ਹੀ ਸੂਬੇ ਵਿਚ ਯੋਗਸ਼ਾਲਾਵਾਂ ਸ਼ੁਰੂ ਕਰਨ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ‘ਸੀ. ਐੱਮ. ਦੀ ਯੋਗਸ਼ਾਲਾ’ ਨਾਂ ਦੇ ਨਾਲ ਮੁਹਿੰਮ ਸ਼ੁਰੂ ਹੋਵੇਗੀ। ਸੀ. ਐੱਮ. ਦੀ ਯੋਗਸ਼ਾਲਾ ਵਿਚ ਮੁਫ਼ਤ ਵਿਚ ਯੋਗ ਸਿੱਖਿਆ ਦਿੱਤੀ ਜਾਵੇਗੀ।
ਉਥੇ ਹੀ ਇਸ ਸਬੰਧੀ ‘ਆਪ’ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੇ LG ਨੂੰ ਕਹਿ ਕੇ ਦਿੱਲੀ ਵਿੱਚ ਮੁਫ਼ਤ ਯੋਗਾ ਕਲਾਸਾਂ ਬੰਦ ਕਰਨ ਦੇ ਆਦੇਸ਼ ਦਿੱਤੇ ਤਾਂ ਅਸੀਂ ਪੰਜਾਬ ਵਿੱਚ ਸ਼ੁਰੂ ਦਿੱਤੀ। ਦਿੱਲੀ ਵਿੱਚ ਦਿੱਲੀ ਸਰਕਾਰ ਦੀ ਮੁਫ਼ਤ ਕਲਾਸਾਂ ਵਿੱਚ ਰੋਜ਼ਾਨਾ 17,000 ਲੋਕ ਯੋਗਾ ਕਰਦੇ ਸਨ। ਉਸ ਦਾ ਯੋਗਾ ਬੰਦ ਹੋ ਗਿਆ। ਇਸ ਨਾਲ ਕਿਸ ਦਾ ਫਾਇਦਾ ਹੋਇਆ? ਕੰਮ ਰੋਕਣ ਵਾਲੇ ਨਾਲੋਂ ਕੰਮ ਕਰਨ ਵਾਲਾ ਸਭ ਤੋਂ ਵੱਡਾ ਹੁੰਦਾ ਹੈ।