ਅਨੰਤਪੁਰ (ਆਂਧਰਾ ਪ੍ਰਦੇਸ਼), 20 ਨਵੰਬਰ (ਦਲਜੀਤ ਸਿੰਘ)- ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਦੇ ਕਾਦਿਰੀ ਕਸਬੇ ਵਿਚ ਦੇਰ ਰਾਤ ਭਾਰੀ ਮੀਂਹ ਕਾਰਨ ਇਕ ਪੁਰਾਣੀ 3 ਮੰਜ਼ਿਲਾ ਇਮਾਰਤ ਡਿੱਗਣ ਕਾਰਨ 3 ਬੱਚਿਆਂ ਅਤੇ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਬਚਾਅ ਕਾਰਜ ਜਾਰੀ ਹੈ। 4 ਤੋਂ ਵੱਧ ਲੋਕ ਅਜੇ ਵੀ ਇਮਾਰਤ ਦੇ ਮਲਬੇ ਵਿਚ ਫਸੇ ਹੋਏ ਹਨ |
3 ਮੰਜ਼ਿਲਾ ਡਿੱਗੀ ਇਮਾਰਤ, 3 ਬੱਚਿਆਂ ਅਤੇ ਇਕ ਬਜ਼ੁਰਗ ਔਰਤ ਦੀ ਮੌਤ
