ਨਵੀਂ ਦਿੱਲੀ: ਕੋਈ ਵੱਡਾ ਉਲਟਫੇਰ ਨਾ ਹੋਇਆ ਤਾਂ ਹਰਿਆਣਾ(Haryana elections) ਵਿਧਾਨ ਸਭਾ ਚੋਣਾਂ ’ਚ ਕਾਂਗਰਸ(Congress) ਦਾ ਆਪ(AAP) ਦੇ ਨਾਲ ਗੱਠਜੋ਼ੜ ਹੋਣਾ ਲਗਪਗ ਤੈਅ ਹੈ। ਇਸਦੇ ਨਾਲ ਹੀ ਸਮਾਜਵਾਦੀ ਪਾਰਟੀ ਤੇ ਸੀਪੀਐੱਮ ਵੀ ਕਾਂਗਰਸ ਨਾਲ ਮਿਲ ਕੇ ਸੂਬੇ ਦੀ ਚੋਣ ਲੜਨਗੀਆਂ। ਕਾਂਗਰਸ ਨੇ ਇਨ੍ਹਾਂ ਪਾਰਟੀਆਂ ਨੂੰ ਇਕ-ਇਕ ਸੀਟ ਦੇਣ ਦਾ ਸੰਕੇਤ ਦਿੱਤਾ ਹੈ। ਹਾਲਾਂਕਿ, ਆਪ ਨਾਲ ਗੱਠਜੋੜ ’ਚ ਹਾਲੇ ਸੀਟਾਂ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। ਕਾਂਗਰਸ ਉਸਨੂੰ ਪੰਜ ਤੋਂ ਜ਼ਿਆਦਾ ਸੀਟਾਂ ਦੇਣ ਲਈ ਤਿਆਰ ਨਹੀਂ ਹੈ, ਜਦਕਿ ਆਪ ਨੇ ਲੋਕ ਸਭਾ ਚੋਣਾਂ ਦੇ ਫਾਰਮੂਲੇ ’ਤੇ ਘੱਟੋ-ਘੱਟ 10 ਸੀਟਾਂ ਦੀ ਦਾਅਵੇਦਾਰੀ ਕੀਤੀ ਹੈ। ਲੋਕ ਸਭਾ ਚੋਣਾਂ ’ਚ ਸੂਬੇ ਦੀਆਂ ਕੁੱਲ 10 ਲੋਕ ਸਭਾ ਸੀਟਾਂ ’ਚ ਕਾਂਗਰਸ ਨੇ ਇਕ ਸੀਟ ਆਪ ਨੂੰ ਦਿੱਤੀ ਸੀ। ਹਾਲਾਂਕਿ, ਆਪ ਉਸਨੂੰ ਜਿੱਤ ਨਹੀਂ ਸਕੀ ਸੀ।
Haryana ’ਚ ਕਾਂਗਰਸ-ਆਪ ਗੱਠਜੋੜ ਤੈਅ! ਵੇਣੂਗੋਪਾਲ ਤੇ Raghav Chadha ਹੱਲ ਕਰਨਗੇ ਸੀਟਾਂ ਵਿਚਾਲੇ ਫਸਿਆ ਪੇਚ
