ਪੰਜਾਬ ਦੇ ਸਰਕਾਰੀ ਅਦਾਰਿਆਂ ‘ਚ ਤਾਇਨਾਤ ਇਨ੍ਹਾਂ ਮੁਲਾਜ਼ਮਾਂ ਨੂੰ ਮਿਲੇਗੀ 5 ਦਿਨਾਂ ਦੀ ਸਪੈਸ਼ਲ ਛੁੱਟੀ, ਨੋਟੀਫਿਕੇਸ਼ਨ ਜਾਰੀ

ਮੁਹਾਲੀ : ਪੰਜਾਬ ਦੇ ਸਰਕਾਰੀ ਦਫ਼ਤਰਾਂ, ਬੋਰਡ/ਕਾਰਪੋਰੇਸ਼ਨਾਂ ਤੇ ਸਰਕਾਰੀ ਵਿਦਿਅਕ ਅਦਾਰਿਆਂ ‘ਚ ਕੰਮ ਕਰਦੇ ਸਮੂਹ ਦਿਵਿਆਂਗ ਮੁਲਾਜ਼ਮ ਹਰੇਕ ਕੈਲੰਡਰ ਸਾਲ ‘ਚ ਅਪੰਗਤਾ ਸਬੰਧੀ ਸਮਰੱਥਾ ਵਿਕਾਸ (Capacity Development) ਸਬੰਧੀ ਸੈਮੀਨਾਰਾਂ/ਵਰਕਸ਼ਾਪਾਂ ‘ਚ ਸ਼ਾਮਲ ਹੋਣ ਲਈ 5 ਦਿਨਾਂ ਦੀ ਸਪੈਸ਼ਲ ਕੈਜ਼ੂਅਲ ਲੀਵ ਦੇ ਹੱਕਦਾਰ ਹੋਣਗੇ। ਮੁਲਾਜ਼ਮ ਇਨ੍ਹਾਂ ਪੰਜ ਛੁੱਟੀਆਂ ‘ਚ ਇਕ ਛੁੱਟੀ World Disability Day (3rd December) ਦੇ ਮੌਕੇ ‘ਤੇ, ਦੂਜੀ ਛੁੱਟੀ ਲੁਈਸ ਬ੍ਰੇਲ ਦੇ ਜਨਮਦਿਨ (Birthday of Louis Braille) ‘ਤੇ 4 ਜਨਵਰੀ ਅਤੇ ਬਾਕੀ 3 ਛੁੱਟੀਆਂ ਸਹੂਲਤ ਅਨੁਸਾਰ ਸੈਮੀਨਾਰ/ਵਰਕਸ਼ਾਪ ਅਟੈਂਡ ਕਰਨ ਲਈ ਲੈ ਸਕਣਗੇ। ਚੀਫ ਸਕੱਤਰ ਪੰਜਾਬ ਅਨੁਰਾਗ ਵਰਮਾ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

Leave a Reply

Your email address will not be published. Required fields are marked *