ਫਿਰੋਜ਼ਪੁਰ, 19 ਅਪ੍ਰੈਲ -ਫਿਰੋਜ਼ਪੁਰ ਸ਼ਹਿਰ ‘ਚ ਅੱਜ ਦਿਨ-ਦਿਹਾੜੇ ਸ਼ਰੇਆਮ ਗੋਲੀਆਂ ਚੱਲਣ ਦੀਆਂ ਦੋ ਘਟਨਾਵਾਂ ਸਾਹਮਣੇ ਆਈਆਂ ਹਨ। ਸਵੇਰੇ ਤੜਕਸਾਰ ਮੁਲਤਾਨੀ ਗੇਟ ਨੇੜੇ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਵਿਅਕਤੀ ਦਾ ਮੋਟਰਸਾਈਕਲ ਕਾਰ ਨਾਲ ਟਕਰਾਉਣ ਤੋਂ ਬਾਅਦ ਹੋਈ ਝੜਪ ਦੌਰਾਨ ਇਕ ਧਿਰ ਵਲੋਂ ਹਵਾਈ ਫਾਇਰ ਕੀਤੇ ਗਏ। ਦੂਸਰੀ ਘਟਨਾ ਬਾਅਦ ਦੁਪਹਿਰ ਬਾਂਸੀ ਗੇਟ ਅੰਦਰ ਕਾਰ ਸਵਾਰਾਂ ਵਲੋਂ ਕੌਂਸਲਰ ਪਤਨੀ ਸਮੇਤ ਮੋਟਰਸਾਈਕਲ ‘ਤੇ ਜਾ ਰਹੇ ਸਾਬਕਾ ਕੌਂਸਲਰ ਮੁਲਖ ਰਾਜ ਮੁੱਖਾ ਨੂੰ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ, ਜਿਨ੍ਹਾਂ ‘ਚੋਂ ਇਕ ਉਸ ਦੇ ਪੱਟ ‘ਚ ਲੱਗੀ। ਪੁਲਿਸ ਵਲੋਂ ਮਾਮਲਿਆਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
Related Posts

CM ਚਿਹਰੇ ਦੇ ਐਲਾਨ ਤੋਂ ਪਹਿਲਾਂ ਕਾਂਗਰਸੀ ਆਗੂ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ
ਗੁਰਦਾਸਪੁਰ, 5 ਫਰਵਰੀ (ਬਿਊਰੋ)- ਰਾਜ ਸਭਾ ਮੈਂਬਰ ਅਤੇ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ…

ਯੂਟਿਊਬਰ ਦੇ ਘਰ ’ਤੇ ਗ੍ਰਨੇਡ ਹਮਲਾ: ਆਨਲਾਈਨ ਸਿਖਲਾਈ ਦੇਣ ਵਾਲਾ ਫੌਜੀ ਜਵਾਨ ਗ੍ਰਿਫ਼ਤਾਰ
Grenade hurling at Punjab YouTuber’s home ਪੰਜਾਬ ਪੁਲੀਸ ਨੇ ਪਿਛਲੇ ਮਹੀਨੇ ਜਲੰਧਰ ਵਿਚ ਯੂਟਿਊਬਰ ਦੇ ਘਰ ’ਤੇ ਗ੍ਰਨੇਡ ਸੁੱਟਣ ਦੇ…