ਅਮਰਗੜ੍ਹ/ਸੰਗਰੂਰ, 19 ਅਪ੍ਰੈਲ – ਵਿਧਾਨ ਸਭਾ ਹਲਕਾ ਅਮਰਗੜ੍ਹ ਅਧੀਨ ਪੈਂਦੇ ਜ਼ੋਨ ਧੀਰੋਮਾਜਰਾ ਤੋਂ ਬਲਾਕ ਸੰਮਤੀ ਮੈਂਬਰ ਹਰਦੀਪ ਸਿੰਘ ਢੀਂਡਸਾ ਜਾਗੋਵਾਲ ਨੇ ਅਕਾਲੀ ਦਲ ਬਾਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਅਕਾਲੀ ਦਲ ਉੱਪਰ ਪੰਥਕ ਸਿਧਾਂਤਾਂ ਤੋਂ ਡਿੱਗ ਜਾਣ ਅਤੇ ਇਕ ਨਿੱਜੀ ਕੰਪਨੀ ਬਣ ਜਾਣ ਦੇ ਦੋਸ਼ ਲਗਾਉਂਦਿਆਂ ਹਰਦੀਪ ਸਿੰਘ ਢੀਂਡਸਾ ਨੇ ਆਖਿਆ ਹੈ ਕਿ ਅਕਾਲੀ ਦਲ ਹੁਣ ਜ਼ਮੀਨੀ ਪੱਧਰ ‘ਤੇ ਕੰਮ ਕਰਦੇ ਮਿਹਨਤੀ ਅਤੇ ਇਮਾਨਦਾਰ ਵਰਕਰਾਂ ਨੂੰ ਮਾਣ ਦੇਣ ਦੀ ਬਜਾਏ ਚਾਪਲੂਸ ਅਤੇ ਧਨਾਢ ਵਪਾਰੀਆਂ ਦੀ ਪਾਰਟੀ ਬਣ ਚੁੱਕਾ ਹੈ, ਕਿਸੇ ਹੋਰ ਪਾਰਟੀ ‘ਚ ਜਾਣ ਸੰਬੰਧੀ ਸਪੱਸ਼ਟ ਕਰਦਿਆਂ ਉਨ੍ਹਾਂ ਆਖਿਆ ਕਿ ਇਸ ਬਾਬਤ ਉਹ ਆਪਣੇ ਸਨੇਹੀਆਂ ਨਾਲ ਵਿਚਾਰ ਚਰਚਾ ਕਰਕੇ ਅਗਲੀ ਰਣਨੀਤੀ ਤਹਿ ਕਰਨਗੇ।
Related Posts
ਲੋਕ ਸਭਾ MP ਸਿਮਰਨਜੀਤ ਮਾਨ ਨੇ ਕਿਹਾ SC ‘ਚ ਸਿੱਖ ਜੱਜ ਕਿਉਂ ਨਹੀਂ?
ਅੰਮ੍ਰਿਤਸਰ : ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ (Simranjit Singh Mann) ਨੇ ਇਕ ਹੋਰ ਮੁੱਦਾ ਖੜ੍ਹਾ ਕਰ ਦਿੱਤਾ ਹੈ।…
ਦੀਵਾਲੀ ਬੰਪਰ ਨੇ ਰੁਸ਼ਨਾਈ ਮੁਕਤਸਰ ਜ਼ਿਲ੍ਹੇ ਦੇ ਕਿਸਾਨ ਦੀ ਕਿਸਮਤ, ਬਣ ਗਿਆ ਕਰੋੜਪਤੀ
ਚੰਡੀਗੜ੍ਹ, 12 ਨਵੰਬਰ (ਦਲਜੀਤ ਸਿੰਘ)- ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ ਦਾ ਇਕ ਕਰੋੜ ਰੁਪਏ ਦਾ ਦੂਜਾ ਇਨਾਮ ਜਿੱਤ ਕੇ ਸ੍ਰੀ ਮੁਕਤਸਰ…
ਗੈਂਗਸਟਰ ਕਾਲਾ ਜਠੇੜੀ ਸਖ਼ਤ ਸੁਰੱਖਿਆ ਹੇਠ ਅਬੋਹਰ ਦੀ ਅਦਾਲਤ ਪੇਸ਼, ਪੂਰਾ ਇਲਾਕਾ ਪੁਲਸ ਛਾਉਣੀ ’ਚ ਤਬਦੀਲ
ਅਬੋਹਰ- ਹਰਿਆਣਾ ਦੇ ਗੈਂਗਸਟਰ ਸੰਦੀਪ ਸਿੰਘ ਉਰਫ਼ ਕਾਲਾ ਜਠੇੜੀ ਨੂੰ 2019 ‘ਚ ਜ਼ਿਮੀਦਾਰ ‘ਤੇ ਹਮਲਾ ਕਰਨ ਦੇ ਮਾਮਲੇ ‘ਚ ਅੱਜ…
