ਨਡਾਲਾ : ਕਸਬਾ ਨਡਾਲਾ ਤੋਂ ਥੋੜ੍ਹੀ ਦੂਰੀ ‘ਤੇ ਪੈਂਦੇ ਪਿੰਡ ਦਾਊਦਪੁਰ ਖਾਰਜੀ ਦੇ ਲੋਕਾਂ ਨੇ ਗ੍ਰਾਮ ਪੰਚਾਇਤ ਦੇ ਸਮੁੱਚੇ ਨੁਮਾਇੰਦੇ ਸਰਬਸੰਮਤੀ ਨਾਲ ਚੁਣਨ ਦੀ ਪਹਿਲਕਦਮੀ ਕੀਤੀ ਹੈ।ਇਸ ਸਬੰਧ ਚ ਅੱਜ ਪਿੰਡ ਵਿੱਚ ਲੋਕਾਂ ਦਾ ਇਕੱਠ ਹੋਇਆ।ਇਸ ਮੌਕੇ ਪਿੰਡ ਦੇ ਲੋਕਾਂ ਨੇ ਆਪਣੇ ਏਕਤਾ ਅਤੇ ਪਿਆਰ ਦਾ ਸਬੂਤ ਦਿੰਦਿਆਂ ਦਲਜੀਤ ਸਿੰਘ ਕੰਗ ਨੂੰ ਸਰਵ ਪ੍ਰਵਾਨਗੀ ਨਾਲ ਸਰਪੰਚ ਚੁਣ ਲਿਆ ਹੈ। ਇਸੇ ਤਰ੍ਹਾਂ ਸਾਬਕਾ ਸਰਪੰਚ ਲਵਪ੍ਰੀਤ ਸਿੰਘ ਪੰਨੂੰ, ਮੇਵਾ ਸਿੰਘ, ਰਣਜੀਤ ਸਿੰਘ ਰਾਣਾ, ਕੇਵਲ ਸਿੰਘ ਪਨੂੰ ਅਤੇ ਗੁਰਨਾਮ ਸਿੰਘ ਪਨੂੰ ਦੀ ਪੰਚ ਵਜੋਂ ਚੋਣ ਕੀਤੀ ਗਈ।
ਹਲਕਾ ਭੁਲੱਥ ਦੇ ਇਕ ਹੋਰ ਪਿੰਡ ਨੇ ਸਰਬਸੰਮਤੀ ਨਾਲ ਚੁਣੀ ਪੰਚਾਇਤ, ਕੰਗ ਬਣੇ ਦਾਊਦਪੁਰ ਖਾਰਜੀ ਦੇ ਨਵੇਂ ਸਰਪੰਚ
