ਪਟਿਆਲਾ : ਸ਼ੈਲਰ ਮਾਲਕਾਂ ਦੀ ਹੜਤਾਲ ਦਾ ਮਾਮਲਾ ਪੰਜਾਬ ਸਰਕਾਰ ਦੇ ਗਲੇ ਹੀ ਹੱਡੀ ਬਣਦਾ ਜਾ ਰਿਹਾ ਹੈ ਕਿਉਂਕਿ ਸੂਬੇ ਦੇ ਸ਼ੈਲਰ ਮਾਲਕਾਂ ਨੇ ਝੋਨਾ ਆਪਣੇ ਸ਼ੈਲਰਾਂ ’ਚ ਲਗਾਉਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਰਾਈਸ ਮਿੱਲਰਾਂ ਨੇ ਸ਼ੁਰੂ ਹੋਏ ਝੋਨੇ ਦੇ ਨਵੇਂ ਸੀਜ਼ਨ ਦਾ ਪੂਰਨ ਤੌਰ ’ਤੇ ਬਾਈਕਾਟ ਕਰਕੇ ਆਪਣੇ ਸ਼ੈਲਰ ਬੰਦ ਰੱਖਣ ਦਾ ਐਲਾਨ ਕਰਦਿਆਂ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਹੈ ਕਿ ਜਦੋਂ ਤਕ ਸ਼ੈਲਰਾਂ ਮਾਲਕਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਤੇ ਗੋਦਾਮਾਂ ’ਚ ਝੋਨਾ ਲਗਾਉਣ ਲਈ ਥਾਂ ਨਹੀਂ ਉਪਲੱਬਧ ਹੁੰਦੀ, ਉਨਾ ਚਿਰ ਉਹ ਆਪਣੇ ਸ਼ੈਲਰਾਂ ਲਈ ਝੋਨੇ ਦੀ ਅਲਾਟਮੈਂਟ ਨਹੀਂ ਕਰਵਾਉਣਗੇ ਤੇ ਨਾ ਹੀ ਬਾਰਦਾਨਾ ਦੇਣਗੇ। ਜੇਕਰ ਸਰਕਾਰ ਜਾਂ ਅਫਸਰਾਂ ਨੇ ਧੱਕੇਸ਼ਾਹੀ ਕੀਤੀ ਤਾਂ ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ, ਜਿਸ ਸਬੰਧੀ ਜ਼ਿਲ੍ਹਾ ਪੱਧਰ ’ਤੇ ਟੀਮਾਂ ਗਠਨ ਕਰਨ ਦਾ ਐਲਾਨ ਕੀਤਾ ਗਿਆ।
Related Posts
ਮਸ਼ਹੂਰ ਗੀਤਕਾਰ ਚਤਰ ਸਿੰਘ ਪਰਵਾਨਾ ਦਾ ਦੇਹਾਂਤ, ਸਵੇਰੇ ਸੱਤ ਵਜੇ ਫਾਨੀ ਸੰਸਾਰ ਨੂੰ ਕਹਿ ਗਏ ਅਲਵਿਦਾ
ਲੁਧਿਆਣਾ : ਮਸ਼ਹੂਰ ਗੀਤਕਾਰ ਚਤਰ ਸਿੰਘਪਰਵਾਨਾ ਅੱਜ ਸਵੇਰੇ ਸੱਤ ਵਜੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਇਸ ਗੱਲ ਦੀ…
ਮੂਸੇਵਾਲ ਦੇ ਕਾਤਲਾਂ ਦੇ ਕੁਝ ਸੁਰਾਗ਼ ਮਿਲੇ
ਚੰਡੀਗੜ੍ਹ,1ਜੂਨ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਹੱਤਿਆਰੇ ਕੌਣ ਸਨ, ਇਸ ਨੂੰ ਲੈ ਕੇ ਪੁਲਿਸ ਦੇ ਹੱਥ ਕੁਝ ਅਹਿਮ ਸੁਰਾਗ ਲੱਗੇ…
ਤਬਾਹ ਹੋਈ ਫ਼ਸਲ ਦਾ ਬਾਸਮਤੀ ਉਤਪਾਦਕਾਂ ਨੂੰ ਦਿੱਤਾ ਜਾਵੇ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ: ਮਜੀਠੀਆ
ਅੰਮ੍ਰਿਤਸਰ, 28 ਅਕਤੂਬਰ (ਦਲਜੀਤ ਸਿੰਘ)- ਬਿਕਰਮ ਸਿੰਘ ਮਜੀਠੀਆ ਨੇ ਮਾਝਾ ਇਲਾਕੇ ਵਿੱਚ ਉਨ੍ਹਾਂ ਬਾਸਮਤੀ ਉਤਪਾਦਕਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ…