ਤਲਵੰਡੀ ਸਾਬੋ: ਸਰਪੰਚੀ ਦੀਆਂ ਚੋਣਾਂ ਦੇ ਨਾਮਜ਼ਦਗੀ ਫਾਰਮ ਭਰਨ ਦੀ ਆਖਰੀ ਤਰੀਕ ਦੌਰਾਨ ਕਈ ਸਰਪੰਚੀ ਅਤੇ ਮੈਂਬਰੀ ਦੇ ਚਾਹਵਾਨਾਂ ਨੂੰ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੌਰਾਨ ਕਿਸੇ ਦੇ ਨਾਮਜ਼ਦਗੀ ਫਾਰਮ ਰੱਦ ਕੀਤੇ ਜਾ ਰਹੇ ਹਨ ਕਿਸੇ ਨੂੰ ਐਨਓਸੀ ਨਹੀਂ ਮਿਲ ਰਹੀ। ਜਿਸ ਦੌਰਾਨ ਅੱਜ ਜੀਵਨ ਸਿੰਘ ਵਾਲਾ ਵਿਖੇ ਬਠਿੰਡਾ-ਤਲਵੰਡੀ ਸਾਬੋ ਹਾਈਵੇ ਨੂੰ ਜਾਮ ਕਰਕੇ ਲੋਕਾਂ ਦੁਆਰਾ ਆਮ ਆਦਮੀ ਪਾਰਟੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਸਰਕਾਰ ਖਿਲਾਫ਼ ਰੋਸ ਪ੍ਰਗਟ ਕੀਤਾ ਧਰਨਾਕਾਰੀਆਂ ਵੱਲੋਂ ਦੱਸਿਆ ਕਿ ਜੀਵਨ ਸਿੰਘ ਵਾਲਾ ਦਾ ਇੱਕ ਵਿਅਕਤੀ ਚਮਕੌਰ ਸਿੰਘ ਪੁੱਤਰ ਜੱਗਾ ਸਿੰਘ ਜੋ ਕਿ ਸਰਪੰਚੀ ਦਾ ਚਾਹਵਾਨ ਹੈ। ਜਿਸ ਨੂੰ ਚਾਰ ਦਿਨਾਂ ਤੋਂ ਲੈ ਕੇ ਐਨਓਸੀ ਨਹੀਂ ਮਿਲੀ, ਅਤੇ ਹਰ ਰੋਜ਼ ਉਹ ਬੀਡੀਪੀਓ ਦਫਤਰ ਦੇ ਚੱਕਰ ਲਾ ਰਹੇ ਹਨ। ਧਰਨਾਕਾਰੀਆਂ ਨੇ ਆਖਿਆ ਕਿ ਆਖਰ ਉਹ ਰੋਡ ਜਾਮ ਕਰਨ ਲਈ ਮਜਬੂਰ ਹੋਏ ਹਨ ਉਹਨਾਂ ਕਿਹਾ ਕਿ ਜਿੰਨਾਂ ਟਾਈਮ ਚਮਕੌਰ ਸਿੰਘ ਨੂੰ ਐਨਓਸੀ ਨਹੀਂ ਮਿਲਦੀ ਉਹ ਰੋਡ ਜਾਮ ਰੱਖਣਗੇ।
Related Posts
ਪੰਜਾਬ ਦੀ ਧੜੇਬੰਦੀ ਕਾਰਨ ਪੰਜਾਬ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ : ਸੁਖਬੀਰ ਸਿੰਘ ਬਾਦਲ
ਗੁਰਦਾਸਪੁਰ, 25 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਕਾਂਗਰਸ ਵਿਚ…
ਲਾਲ ਕਿਲ੍ਹੇ ’ਚ ਹਿੰਸਾ ਅਤੇ ਭੰਨਤੋੜ ’ਚ ਸ਼ਾਮਲ ਬੂਟਾ ਸਿੰਘ ਨੂੰ ਮਿਲੀ ਜ਼ਮਾਨਤ
ਨਵੀਂ ਦਿੱਲੀ, 8 ਜੁਲਾਈ (ਦਲਜੀਤ ਸਿੰਘ)- ਦਿੱਲੀ ਦੀ ਇਕ ਅਦਾਲਤ ਨੇ ਇਸ ਸਾਲ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ…
ਹਿਮਾਚਲ ਵਿੱਚ ਮੀਂਹ ਕਾਰਨ 50 ਸੜਕਾਂ ਬੰਦ
ਸ਼ਿਮਲਾ,ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਕੁੱਲ 50 ਸੜਕਾਂ ਬੰਦ ਹੋ ਗਈਆਂ ਅਤੇ…