ਪਟਿਆਲਾ : ਸ਼ੈਲਰ ਮਾਲਕਾਂ ਦੀ ਹੜਤਾਲ ਦਾ ਮਾਮਲਾ ਪੰਜਾਬ ਸਰਕਾਰ ਦੇ ਗਲੇ ਹੀ ਹੱਡੀ ਬਣਦਾ ਜਾ ਰਿਹਾ ਹੈ ਕਿਉਂਕਿ ਸੂਬੇ ਦੇ ਸ਼ੈਲਰ ਮਾਲਕਾਂ ਨੇ ਝੋਨਾ ਆਪਣੇ ਸ਼ੈਲਰਾਂ ’ਚ ਲਗਾਉਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਰਾਈਸ ਮਿੱਲਰਾਂ ਨੇ ਸ਼ੁਰੂ ਹੋਏ ਝੋਨੇ ਦੇ ਨਵੇਂ ਸੀਜ਼ਨ ਦਾ ਪੂਰਨ ਤੌਰ ’ਤੇ ਬਾਈਕਾਟ ਕਰਕੇ ਆਪਣੇ ਸ਼ੈਲਰ ਬੰਦ ਰੱਖਣ ਦਾ ਐਲਾਨ ਕਰਦਿਆਂ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਹੈ ਕਿ ਜਦੋਂ ਤਕ ਸ਼ੈਲਰਾਂ ਮਾਲਕਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਤੇ ਗੋਦਾਮਾਂ ’ਚ ਝੋਨਾ ਲਗਾਉਣ ਲਈ ਥਾਂ ਨਹੀਂ ਉਪਲੱਬਧ ਹੁੰਦੀ, ਉਨਾ ਚਿਰ ਉਹ ਆਪਣੇ ਸ਼ੈਲਰਾਂ ਲਈ ਝੋਨੇ ਦੀ ਅਲਾਟਮੈਂਟ ਨਹੀਂ ਕਰਵਾਉਣਗੇ ਤੇ ਨਾ ਹੀ ਬਾਰਦਾਨਾ ਦੇਣਗੇ। ਜੇਕਰ ਸਰਕਾਰ ਜਾਂ ਅਫਸਰਾਂ ਨੇ ਧੱਕੇਸ਼ਾਹੀ ਕੀਤੀ ਤਾਂ ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ, ਜਿਸ ਸਬੰਧੀ ਜ਼ਿਲ੍ਹਾ ਪੱਧਰ ’ਤੇ ਟੀਮਾਂ ਗਠਨ ਕਰਨ ਦਾ ਐਲਾਨ ਕੀਤਾ ਗਿਆ।
ਝੋਨਾ ਚੁੱਕਣ ਤੋਂ ਪੰਜਾਬ ਦੇ ਰਾਈਸ ਮਿੱਲਰਾਂ ਨੇ ਕੀਤੇ ਹੱਥ ਖੜ੍ਹੇ, ਪਟਿਆਲਾ ’ਚ ਸੂਬਾ ਪੱਧਰੀ ਮੀਟਿੰਗ ’ਚ ਲਿਆ ਸਰਬਸੰਮਤੀ ਨਾਲ ਫ਼ੈਸਲਾ
