ਲੁਧਿਆਣਾ : ਸੂਬੇ ਦੇ ਪ੍ਰਮੁੱਖ ਤਿਉਹਾਰਾਂ ਵਿੱਚ ਸ਼ੁਮਾਰ ਲੋਹੜੀ ਦਾ ਤਿਉਹਾਰ ਨਜਦੀਕ ਆਉਂਦੇ ਹੀ ਇਸ ਸਾਲ ਫਿਰ ਤੋਂ ਜਾਨ ਲੇਵਾ ਚਾਈਨਾ ਡੋਰ ਵਾਲਾ ਮਾਫ਼ੀਆ ਸਰਗਰਮ ਹੋ ਚੁੱਕਾ ਹੈ। ਪ੍ਰਸ਼ਾਸਨ ਦੀ ਸਖਤੀ ਦੇ ਬਾਵਜੂਦ ਚਾਈਨਾ ਡੋਰ ਬਾਜ਼ਾਰ ਵਿੱਚ ਫਿਰ ਖਰੀਦੋ ਫਰੋਖਤ ਲਈ ਸਪਲਾਈ ਹੋ ਰਹੀ ਹੈ। ਅਜਿਹੇ ਹੀ ਇੱਕ ਮਾਮਲੇ ਵਿੱਚ ਥਾਣਾ ਹੈਬੋਵਾਲ਼ ਪੁਲਿਸ ਨੇ ਇਸ ਜਾਨਲੇਵਾ ਡੋਰ ਦੇ ਜਖੀਰੇ ਸਮੇਤ ਇੱਕ ਮੁਲਜਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਰਜਮ ਦੀ ਪਛਾਣ ਰਿਸ਼ੀ ਨਗਰ ਦੇ ਰਹਿਣ ਵਾਲੇ ਸਾਹਿਲ ਸਿੰਗਲਾ ਦੇ ਰੂਪ ਵਿੱਚ ਹੋਈ ਹੈ।
ਮੁੜ ਸਰਗਰਮ ਹੋਇਆ ਜਾਨਲੇਵਾ ਚਾਈਨਾ ਡੋਰ ਦਾ ਮਾਫ਼ੀਆ, ਬਜ਼ਾਰ ‘ਚ ਸਪਲਾਈ ਹੋਣ ਜਾ ਰਹੇ 600 ਗੱਟੂ ਬਰਾਮਦ, ਮੁਲਜ਼ਮ ਗ੍ਰਿਫ਼ਤਾਰ
