ਚੰਡੀਗੜ੍ਹ,1ਜੂਨ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਹੱਤਿਆਰੇ ਕੌਣ ਸਨ, ਇਸ ਨੂੰ ਲੈ ਕੇ ਪੁਲਿਸ ਦੇ ਹੱਥ ਕੁਝ ਅਹਿਮ ਸੁਰਾਗ ਲੱਗੇ ਹਨ। ਆਈਜੀ ਪੀਕੇ ਯਾਦਵ ਨੇ ਕਿਹਾ ਕਿ ਕੁਝ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਕਾਤਲਾਂ ਦੀ ਪਛਾਣ ਸਾਹਮਣੇ ਆ ਰਹੀ ਹੈ ਪਰ ਇਸ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ। ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਨੂੰ ਜਿਹਡ਼ੀ ਜਾਣਕਾਰੀ ਮਿਲੀ ਹੈ, ਉਸ ’ਤੇ ਕੰਮ ਕੀਤਾ ਜਾ ਰਿਹਾ ਹੈ। ਕੁਝ ਸ਼ੱਕੀਆਂ ਦੇ ਸਕੈੱਚ ਜਾਰੀ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਹਰ ਨੁਕਤਾ ਨਿਗਾਹ ਤੋਂ ਜਾਂਚ ਕਰ ਰਹੇ ਹਾਂ। ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪੁਲਿਸ ਨੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਤੋਂ ਸੀਸੀਟੀਵੀ ਫੁਟੇਜ ਲਈ ਹੈ ਤੇ ਉਸ ਦੇ ਆਧਾਰ ਤੇ ਕੜੀਆਂ ਨੂੰ ਜੋਝਣ ਦੇ ਯਤਨ ਹਨ।
ਸੁਆਲਾਂ ਦਾ ਸੁਆਲ ਹੈ ਕਿ ਕੈਨੇਡਾ ਵਿੱਚ ਬੈਠੇ ਗੋਲਡੀ ਬਰਾੜ ਜਿਸ ਨੇ ਕਤਲ ਦੀ ਜ਼ਿੰਮੇਂਵਾਰੀ ਲਈ ਹੈ, ਉਸ ਤਕ ਪੁਲੀਸ ਕਿਵੇਂ ਪਹੁੰਚੇਗੀ।ਇਸ ਤੋਂ ਇਲਾਵਾ ਲਾਰੈਂਸ ਬਿਸ਼ਨੋਈ ਜਿਸ ਕੋਲੋਂ ਦਿਲੀ ਪੁਲੀਸ ਪੁਛਗਿਛ ਕਰ ਰਹੀ ਹੈ,ਉਸ ਕੋਲੋ ਵੀ ਪੰਜਾਬ ਪੁਲਸ ਪੁੱਛਗਿੱਛ ਕਰੇਗੀ ਪਰ ਪੰਜਾਬ ਤੇ ਦਿੱਲੀ ਪੁਲੀਸ ਦੇ ਸਬੰਧ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਹਨ।ਇਸ ਲਈ ਦੋਵਾਂ ਦੇ ਸਬੰਧਾਂ ਸੁਧਾਰ ਜ਼ਰੂਰੀ ਹੈ।