ਬੋਇੰਗ ਦਾ ‘ਸਟਾਰਲਾਈਨਰ’ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਦੇ ਬਿਨਾਂ ਪੁਲਾੜ ਤੋਂ ਰਵਾਨਾ

ਹਿਊਸਟਨ (ਅਮਰੀਕਾ) Boeing’s Starliner return: ਬੋਇੰਗ ਦਾ ‘ਸਟਾਰਲਾਈਨਰ’ ਪੁਲਾੜ ਕੈਪਸੂਲ ਸ਼ੁੱਕਰਵਾਰ ਨੂੰ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ (Sunita Williams) ਅਤੇ ਬੁਚ ਵਿਲਮੋਰ (Butch Wilmore) ਦੇ ਬਿਨਾਂ ਹੀ ਧਰਤੀ ‘ਤੇ ਪਰਤਣ ਲਈ ਰਵਾਨਾ ਹੋ ਗਿਆ ਹੈ। ਸਮੱਸਿਆ ਕਾਰਨ ਇਹ ਪੁਲਾੜ ਯਾਤਰੀਆਂ ਦੇ ਬਿਨਾਂ ਧਰਤੀ ’ਤੇ ਪਰਤ ਰਿਹਾ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਦੋਹੇ ਪੁਲਾੜ ਯਾਤਰੀ ਹੁਣ ਅਗਲੇ ਸਾਲ ਤੱਕ ਪੁਲਾੜ ਸਟੇਸ਼ਨ ’ਤੇ ਰਹਿਣਗੇ। ਕੈਪਸੂਲ ਦੇ ਛੇ ਘੰਟੇ ਦੇ ਸਫ਼ਰ ਤੋਂ ਬਾਅਦ ਨਿਊ ਮੈਕਸੀਕੋ ਦੇ ਰੇਗਿਸਤਾਨ ਵਿੱਚ ਉਤਰਨ ਦੀ ਸੰਭਾਵਨਾ ਹੈ।

‘ਸਟਾਰਲਾਈਨਰ’ ਪੁਲਾੜ ਸਟੇਸ਼ਨ ਛੱਡਣ ਤੋਂ ਬਾਅਦ, ਸੁਨੀਤਾ ਵਿਲੀਅਮਜ਼ ਨੇ ਇੱਕ ਰੇਡੀਓ ਸੰਦੇਸ਼ ਵਿੱਚ ਕਿਹਾ, “ਉਹ ਘਰ ਜਾ ਰਿਹਾ ਹੈ।” ਵਿਲੀਅਮਜ਼ ਅਤੇ ਵਿਲਮੋਰ ਨੂੰ ਸਟਾਰਲਾਈਨਰ ਦੀ ਪੁਲਾੜ ਉਡਾਣ ਤੋਂ ਇਕ ਹਫ਼ਤੇ ਬਾਅਦ ਜੂਨ ਵਿਚ ਧਰਤੀ ’ਤੇ ਵਾਪਸ ਆਉਣਾ ਸੀ, ਪਰ ਇਸ ਦੇ ਥਰਸਟਰ ਵਿਚ ਸਮੱਸਿਆ ਅਤੇ ਹੀਲੀਅਮ ਲੀਕ ਹੋਣ ਕਾਰਨ ਦੋਵੇਂ ਪੁਲਾੜ ਵਿਚ ਫਸ ਗਏ ਸਨ।

ਨਾਸਾ(NASA) ਨੇ ਕਿਹਾ ਸੀ ਕਿ ‘ਸਟਾਰਲਾਈਨਰ’ ਰਾਹੀਂ ਦੋਵਾਂ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਉਣਾ ਬਹੁਤ ਜੋਖਮ ਭਰਿਆ ਹੈ। ਇਸ ਲਈ, ਇਹ ਪੂਰੀ ਤਰ੍ਹਾਂ ਆਟੋਮੇਟਿਡ ਵਾਹਨ ਖਾਲੀ ਸੀਟ, ਸਟੇਸ਼ਨ ’ਤੇ ਮੌਜੂਦ ਕੁਝ ਪੁਰਾਣੇ ਉਪਕਰਣ ਅਤੇ ਪੁਲਾੜ ਵਿਚ ਪਾਏ ਹੋਏ ਨੀਲੇ ਸਪੇਸ ਸੂਟ ਦੇ ਨਾਲ ਧਰਤੀ ‘ਤੇ ਵਾਪਸ ਆ ਰਿਹਾ ਹੈ। ਹੁਣ ‘ਸਪੇਸਐਕਸ’ ਪੁਲਾੜ ਯਾਨ ਅਗਲੇ ਸਾਲ ਫਰਵਰੀ ਵਿਚ ਦੋਵਾਂ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਜਾਵੇਗਾ।

Leave a Reply

Your email address will not be published. Required fields are marked *