ਅੰਕਾਰਾ : ਤੁਰਕੀ-ਸੀਰੀਆ ‘ਚ ਭੂਚਾਲ ਦੇ ਝਟਕੇ ਤੁਰਕੀ-ਸੀਰੀਆ ‘ਚ ਇਕ ਵਾਰ ਫਿਰ ਭੂਚਾਲ ਦੇ ਦੋ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਤੁਰਕੀ-ਸੀਰੀਆ ਸਰਹੱਦੀ ਖੇਤਰ ਤੋਂ ਦੋ ਕਿਲੋਮੀਟਰ (1.2 ਮੀਲ) ਦੀ ਡੂੰਘਾਈ ‘ਤੇ ਆਇਆ। ਯੂਰਪੀਅਨ ਮੈਡੀਟੇਰੀਅਨ ਸੀਸਮੋਲੋਜੀਕਲ ਸੈਂਟਰ (ਈਐਮਐਸਸੀ) ਨੇ ਕਿਹਾ ਕਿ ਸੋਮਵਾਰ ਨੂੰ 6.4 ਤੀਬਰਤਾ ਵਾਲੇ ਭੂਚਾਲ ਨੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਤਿੰਨ ਲੋਕਾਂ ਦੀ ਮੌਤ ਹੋ ਗਈ। ਤੁਹਾਨੂੰ ਦੱਸ ਦੇਈਏ ਕਿ 6 ਫਰਵਰੀ ਨੂੰ ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਨੇ ਤਬਾਹੀ ਮਚਾਈ ਸੀ, ਜਿਸ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ ਸੀ।
6.4 ਤੀਬਰਤਾ ਦੇ ਭੂਚਾਲ ਨੇ ਜਿੱਥੇ ਤੁਰਕੀ ਅਤੇ ਸੀਰੀਆ ਦੋਵਾਂ ਦੇਸ਼ਾਂ ਦੇ ਸਰਹੱਦੀ ਖੇਤਰਾਂ ਨੂੰ ਨੁਕਸਾਨ ਪਹੁੰਚਾਇਆ ਹੈ, ਉੱਥੇ 6 ਫਰਵਰੀ ਨੂੰ ਵੀ ਭੂਚਾਲ ਨੇ ਤਬਾਹੀ ਮਚਾਈ ਸੀ। ਤਾਜ਼ਾ ਭੂਚਾਲ ਕਾਰਨ ਕਈ ਇਮਾਰਤਾਂ ਢਹਿ ਗਈਆਂ ਜੋ ਪਿਛਲੇ ਭੂਚਾਲ ਕਾਰਨ ਨੁਕਸਾਨੀਆਂ ਗਈਆਂ ਸਨ। ਇਸ ਨਾਲ ਰਾਹਤ ਕਾਰਜਾਂ ‘ਚ ਅੜਿੱਕਾ ਪੈ ਗਿਆ ਹੈ, ਨਾਲ ਹੀ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ 213 ਲੋਕ ਜ਼ਖਮੀ ਹੋ ਗਏ ਹਨ। ਭੂਚਾਲ ਤੋਂ ਬਾਅਦ ਹੁਣ ਤੱਕ 32 ਝਟਕੇ ਆ ਚੁੱਕੇ ਹਨ।