ਕਾਬੁਲ, 17 ਅਗਸਤ (ਦਲਜੀਤ ਸਿੰਘ)- ਤਾਲਿਬਾਨ ਦੇ ਕਬਜ਼ੇ ਵਿਚਕਾਰ ਅਫ਼ਗ਼ਾਨਿਸਤਾਨ ਵਿਚ ਫਸੇ ਭਾਰਤੀ ਦੂਤਾਵਾਸ ਦੇ ਸਾਰੇ ਕਰਮਚਾਰੀਆਂ ਨੂੰ ਕੱਢ ਲਿਆ ਗਿਆ ਹੈ। ਮੀਡੀਆ ਵਿਚ ਆਈਆਂ ਖ਼ਬਰਾਂ ਵਿਚਕਾਰ ਭਾਰਤੀ ਹਵਾਈ ਸੈਨਾ ਨੇ ਅੱਜ ਸਵੇਰੇ ਕਰਮਚਾਰੀਆਂ ਤੇ ਸਾਰੇ ਜ਼ਰੂਰੀ ਦਸਤਾਵੇਜ਼ਾਂ ਨੂੰ ਲੈ ਕੇ ਰਾਜਧਾਨੀ ਕਾਬੁਲ ਦੇ ਏਅਰਪੋਰਟ ਤੋਂ ਉਡਾਣ ਭਰੀ। ਆਈ.ਏ.ਐਫ. ਦੇ ਸੀ-17 ਗਲੋਬਮਾਸਟਰ ਨੇ ਉਡਾਣ ਭਰੀ ਹੈ।
ਅਫ਼ਗ਼ਾਨਿਸਤਾਨ ‘ਚ ਫਸੇ ਭਾਰਤੀ ਦੂਤਾਵਾਸ ਦੇ ਸਾਰੇ ਕਰਮਚਾਰੀ ਕੱਢੇ ਗਏ, ਸੀ-17 ਗਲੋਬਮਾਸਟਰ ਨੇ ਭਰੀ ਉਡਾਣ
