ਜਬਲਪੁਰ, Indore-Jabalpur Express Train Derail: ਮੱਧ ਪ੍ਰਦੇਸ਼ ਦੇ ਜਬਲਪੁਰ ਰੇਲਵੇ ਸਟੇਸ਼ਨ ਨਜ਼ਦੀਕ ਇੰਦੋਰ ਜਬਲਪੁਰ-ਐਕਸਪ੍ਰੈਸ ਦੇ ਦੋ ਡੱਬੇ ਲੀਹ ਤੋਂ ਉਤਰ ਗਏ। ਰੇਲਵੇ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਕਆ ਕਿ ਸ਼ਨਿੱਚਰਵਾਰ ਸਵੇਜ ਸਾਢੇ ਪੰਜ ਵਜੇ ਦੇ ਕਰੀਬ ਵਾਪਰੀ ਇਸ ਘਟਨਾ ਵਿਚ ਕਿਸੇ ਵੀ ਯਾਤਰੀ ਦੇ ਜ਼ਖਮੀ ਹੋਣ ਤੋਂ ਬਚਾਅ ਰਿਹਾ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਲਈ ਕਮੇਟੀ ਗਠਿਤ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇੰਜਨ ਦੇ ਨਾਲ ਲੱਗਦੇ ਡੱਬੇ ਲੀਹ ਤੋਂ ਉੱਤਰੇ ਹਨ ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਰੇਵਲੇ ਦੇ ਲੋਕ ਸੰਪਰਕ ਅਧਿਕਾਰੀ ਨੇ ਕਿਹਾ ਕਿ ਪਲੇਟਫਾਰਮ ਨਜ਼ਦੀਕ ਘਟਨਾ ਵਾਪਰਨ ਮੌਕੇ ਰੇਲਗੱਡੀ ਪੰਜ ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਚੱਲ ਰਹੀ ਸੀ।
ਮੱਧ ਪ੍ਰਦੇਸ਼: ਇੰਦੋਰ-ਜਬਲਪੁਰ ਐਕਸਪ੍ਰੈਸ ਦੇ ਦੋ ਡੱਬੇ ਲੀਹ ਤੋਂ ਉੱਤਰੇ
