ਪੈਰਿਸ- ਟੋਕੀਓ ਖੇਡਾਂ ਦੇ ਚਾਂਦੀ ਦਾ ਤਮਗਾ ਜੇਤੂ ਭਾਰਤ ਦੇ ਪ੍ਰਵੀਨ ਕੁਮਾਰ ਨੇ ਸ਼ੁੱਕਰਵਾਰ ਨੂੰ ਇੱਥੇ ਪੈਰਿਸ ਪੈਰਾਲੰਪਿਕ ਵਿਚ ਪੁਰਸ਼ਾਂ ਦੀ ਹਾਈ ਜੰਪ ਟੀ64 ਮੁਕਾਬਲੇ ਵਿਚ ਏਸ਼ੀਆਈ ਰਿਕਾਰਡ ਤੋੜਦਿਆਂ ਸੋਨ ਤਮਗਾ ਜਿੱਤ ਲਿਆ ਹੈ। ਛੋਟੇ ਪੈਰ ਨਾਲ ਜਨਮੇ ਪ੍ਰਵੀਨ (21 ਸਾਲ) ਨੇ ਸੀਜ਼ਨ ਦੀ ਸਰਵੋਤਮ 2.08 ਮੀਟਰ ਦੀ ਛਾਲ ਮਾਰ ਕੇ ਛੇ ਖਿਡਾਰੀਆਂ ਵਿੱਚੋਂ ਚੋਟੀ ਦਾ ਸਥਾਨ ਹਾਸਲ ਕੀਤਾ।
ਪ੍ਰਵੀਨ ਕੁਮਾਰ ਨੇ ਟੀ64 ਹਾਈ ਜੰਪ ‘ਚ ਜਿੱਤਿਆ ਸੋਨ ਤਮਗਾ
