ਜਲੰਧਰ : ਰਵਨੀਤ ਸਿੰਘ, ਰਾਜ ਮੰਤਰੀ ਰੇਲਵੇ, ਫੂਡ ਪ੍ਰੋਸੈਸਿੰਗ ਉਦਯੋਗ ਨੇ ਭਾਰਤ ਦੀ ਆਪਣੀ ਕਿਸਮ ਦੀ ਪਹਿਲੀ ‘ਪੰਜ ਤਖ਼ਤ ਵਿਸ਼ੇਸ਼’ ਤੀਰਥ ਰੇਲ ਗੱਡੀ ਨੂੰ ਅੱਜ ਨਾਂਦੇੜ ਰੇਲਵੇ ਸਟੇਸ਼ਨ ਤੋਂ ਸਿੱਖ ਧਰਮ ਦੇ ਪੰਜ ਪਵਿੱਤਰ ਸਥਾਨਾਂ ਲਈ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਪੰਜ ਤਖ਼ਤ ਸਾਹਿਬਾਨ ਲਈ ਵਿਸ਼ੇਸ਼ ਰੇਲ ਗੱਡੀ ਸ਼ਹੀਦ ਬਾਬਾ ਦੁਆਰਾ ਚਲਾਈ ਗਈ ਸੀ। ਇਸ ਮੌਕੇ ਭੁਜੰਗ ਸਿੰਘ ਜੀ ਚੈਰੀਟੇਬਲ ਟਰੱਸਟ, ਨਾਂਦੇੜ, ਜੱਥੇਦਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ, ਸੰਤ ਬਾਬਾ ਜੋਤਇੰਦਰ ਸਿੰਘ ਜੀ, ਸੰਤ ਬਾਬਾ ਨਰਿੰਦਰ ਸਿੰਘ ਜੀ, ਸੰਤ ਬਾਬਾ ਬਲਵਿੰਦਰ ਸਿੰਘ ਜੀ, ਬਾਬਾ ਰਾਮਸਿੰਘ ਜੀ, ਬੀ. ਨਾਗਿਆ, ਪ੍ਰਧਾਨ ਮੁੱਖ ਸੰਚਾਲਨ ਮੈਨੇਜਰ, ਦੱਖਣੀ ਮੱਧ ਰੇਲਵੇ ਡਵੀਜ਼ਨਲ ਰੇਲਵੇ ਮੈਨੇਜਰ, ਨਾਂਦੇੜ ਡਵੀਜ਼ਨ ਤੇ ਹੋਰ ਸੀਨੀਅਰ ਰੇਲਵੇ ਅਧਿਕਾਰੀ ਵੀ ਹਾਜ਼ਰ ਸਨ।
Related Posts
ਸੀਨੀਅਰ ਪੱਤਰਕਾਰ ਚੰਦਨ ਮਿੱਤਰਾ ਦਾ ਦਿਹਾਂਤ
ਨਵੀਂ ਦਿੱਲੀ, 2 ਸਤੰਬਰ – ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਪੱਤਰਕਾਰ ਚੰਦਨ ਮਿੱਤਰਾ ਦਾ ਦੇਰ ਰਾਤ ਦਿੱਲੀ…
Airlines Bomb Threat: ਜਹਾਜਾਂ ਵਿਚ ਬੰਬ ਹੋਣ ਝੂਠੀਆਂ ਧਮਕੀਆਂ ਦੇਣ ਵਾਲੇ ਦੀ ਪਛਾਣ ਹੋਈ: ਨਾਗਪੁਰ ਪੁਲੀਸ
ਨਾਗਪੁਰ, Airlines Bomb Threat: ਮਹਾਰਾਸ਼ਟਰ ਦੇ ਨਾਗਪੁਰ ਦੀ ਪੁਲਿਸ ਨੇ ਸੂਬੇ ਦੇ ਗੋਂਦੀਆ ਵਿਚ ਇੱਕ 35 ਸਾਲਾ ਵਿਅਕਤੀ ਦੀ ਸ਼ਨਾਖਤ…
ਮੋਦੀ ਦੀ ਆਮਦ ਦੇ ਰੋਸ ਵਜੋਂ ਕਿਸਾਨ ਹਮਾਇਤੀਆਂ ਦੁਆਰਾ ਰੋਮ ਵਿਖੇ ਰੋਸ ਪ੍ਰਦਰਸ਼ਨ
ਵੈਨਿਸ (ਇਟਲੀ), 1 ਨਵੰਬਰ (ਦਲਜੀਤ ਸਿੰਘ)- ਇਟਲੀ ‘ਚ ਵਸਦੇ ਭਾਰਤੀ ਭਾਈਚਾਰੇ ਦੇ ਕਿਸਾਨ ਪੱਖੀ ਸਮਰਥਕਾਂ ਦੁਆਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ…