ਨਵੀਂ ਦਿੱਲੀ, 2 ਸਤੰਬਰ – ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਪੱਤਰਕਾਰ ਚੰਦਨ ਮਿੱਤਰਾ ਦਾ ਦੇਰ ਰਾਤ ਦਿੱਲੀ ਵਿਚ ਦਿਹਾਂਤ ਹੋ ਗਿਆ ਹੈ | ਉਨ੍ਹਾਂ ਦੇ ਪੁੱਤਰ ਕੁਸ਼ਨ ਮਿੱਤਰਾ ਵਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ | ਉਨ੍ਹਾਂ ਦੇ ਦਿਹਾਂਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ |
ਸੀਨੀਅਰ ਪੱਤਰਕਾਰ ਚੰਦਨ ਮਿੱਤਰਾ ਦਾ ਦਿਹਾਂਤ
