ਨਵੀਂ ਦਿੱਲੀ: ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਵਿੱਚ ਇੱਕ ਸਿਖਿਆਰਥੀ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦਾ ਭੇਤ ਅਜੇ ਤੱਕ ਸੁਲਝਿਆ ਨਹੀਂ ਹੈ। ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੂੰ 53 ਅਹਿਮ ਸਬੂਤ ਮਿਲੇ ਹਨ। ਇਨ੍ਹਾਂ ‘ਚ ਮੁੱਖ ਦੋਸ਼ੀ ਸੰਜੇ ਰਾਏ ਦੀਆਂ 9 ਚੀਜ਼ਾਂ ਵੀ ਸ਼ਾਮਲ ਹਨ। CBI ਨੂੰ ਅਹਿਮ ਸਬੂਤ ਮਿਲਣ ਤੋਂ ਬਾਅਦ ਸੰਜੇ ਰਾਏ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।
ਸੀਬੀਆਈ ਦੇ ਹੱਥਾਂ ਵਿੱਚ ਲੱਗੇ ਸਬੂਤਾਂ ਵਿੱਚ ਡਿਜੀਟਲ ਸਬੂਤ, ਸੀਸੀਟੀਵੀ ਫੁਟੇਜ ਅਤੇ ਫੋਰੈਂਸਿਕ ਰਿਪੋਰਟ ਅਹਿਮ ਹਨ। ਇਸ ਤੋਂ ਇਲਾਵਾ ਸੰਜੇ ਰਾਏ ਦੀਆਂ 9 ਚੀਜ਼ਾਂ ਵੀ ਮਿਲੀਆਂ ਹਨ। ਸੀਬੀਆਈ ਨੇ ਸੰਜੇ ਰਾਏ ਦੇ ਕੱਪੜੇ, ਅੰਡਰਗਾਰਮੈਂਟਸ ਅਤੇ ਸੈਂਡਲ ਜ਼ਬਤ ਕਰ ਲਏ ਹਨ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਉਸ ਨੇ ਇਹ ਚੀਜ਼ਾਂ ਪਹਿਨੀਆਂ ਹੋਈਆਂ ਸਨ।