ਵੈਨਿਸ (ਇਟਲੀ), 1 ਨਵੰਬਰ (ਦਲਜੀਤ ਸਿੰਘ)- ਇਟਲੀ ‘ਚ ਵਸਦੇ ਭਾਰਤੀ ਭਾਈਚਾਰੇ ਦੇ ਕਿਸਾਨ ਪੱਖੀ ਸਮਰਥਕਾਂ ਦੁਆਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਟਲੀ ਫੇਰੀ ਦੇ ਰੋਸ ਵਜੋਂ ਰਾਜਧਾਨੀ ਰੋਮ ਵਿਖੇ ਰੋਸ ਪ੍ਰਦਰਸ਼ਨ ਕਰ ਕੇ ਭਾਰੀ ਰੋਸ ਜ਼ਾਹਰ ਕੀਤਾ ਗਿਆ | ਰੋਮ ਦੇ ਵਿਕਟੋਰੀਆ ਪਾਰਕ ਵਿਚ ਇਕੱਤਰ ਹੋਏ ਇਨ੍ਹਾਂ ਨੌਜਵਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜਦੋਂ ਤੱਕ ਭਾਰਤ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀ ਕਰ ਦਿੰਦੀ ਉਦੋਂ ਤੱਕ ਟਿਕ ਕੇ ਨਹੀ ਬੈਠਿਆ ਜਾਵੇਗਾ ਅਤੇ ਯੂ. ਐਨ. ਓ. ਜੇਨੇਵਾ ਦਫ਼ਤਰ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਉੱਥੇ ਵੀ ਰੋਸ ਪ੍ਰਦਰਸ਼ਨ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਕਿਸਾਨਾਂ ਦੇ ਪੱਖਾਂ ਵਿਚ ਅੰਤਰਰਾਸ਼ਟਰੀ ਪੱਧਰ ‘ਤੇ ਆਵਾਜ਼ ਹੋਰ ਬੁਲੰਦ ਕੀਤੀ ਜਾ ਸਕੇ।
ਮੋਦੀ ਦੀ ਆਮਦ ਦੇ ਰੋਸ ਵਜੋਂ ਕਿਸਾਨ ਹਮਾਇਤੀਆਂ ਦੁਆਰਾ ਰੋਮ ਵਿਖੇ ਰੋਸ ਪ੍ਰਦਰਸ਼ਨ
