Airlines Bomb Threat: ਜਹਾਜਾਂ ਵਿਚ ਬੰਬ ਹੋਣ ਝੂਠੀਆਂ ਧਮਕੀਆਂ ਦੇਣ ਵਾਲੇ ਦੀ ਪਛਾਣ ਹੋਈ: ਨਾਗਪੁਰ ਪੁਲੀਸ

ਨਾਗਪੁਰ, Airlines Bomb Threat: ਮਹਾਰਾਸ਼ਟਰ ਦੇ ਨਾਗਪੁਰ ਦੀ ਪੁਲਿਸ ਨੇ ਸੂਬੇ ਦੇ ਗੋਂਦੀਆ ਵਿਚ ਇੱਕ 35 ਸਾਲਾ ਵਿਅਕਤੀ ਦੀ ਸ਼ਨਾਖਤ ਕੀਤੀ ਹੈ, ਜਿਸ ਵੱਲੋਂ ਭਾਰਤ ਵਿਚ ਵੱਖ-ਵੱਖ ਥਾਵਾਂ ’ਤੇ ਏਅਰਲਾਈਨਾਂ ਨੂੰ ਬੰਬ ਦੀ ਝੂਠੀ ਧਮਕੀ ਦਿੱਤੀ ਜਾ ਰਹੀ ਸੀ। ਨਾਗਪੁਰ ਸਿਟੀ ਪੁਲਿਸ ਦੀ ਸਪੈਸ਼ਲ ਬ੍ਰਾਂਚ ਨੇ ਉਸ ਵਿਅਕਤੀ ਦੀ ਪਛਾਣ ਜਗਦੀਸ਼ ਉਈਕੀ ਵਜੋਂ ਕੀਤੀ ਹੈ, ਜੋ ਅਤਿਵਾਦ ਬਾਰੇ ਇੱਕ ਕਿਤਾਬ ਦਾ ਲੇਖਕ ਵੀ ਹੈ, ਇਸ ਵਿਅਕਤੀ ਨੂੰ ਇੱਕ ਕੇਸ ਵਿੱਚ 2021 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਉਈਕੀ ਇਸ ਸਮੇਂ ਇਹਨਾਂ ਈਮੇਲਾਂ ਦਾ ਪਤਾ ਲੱਗਣ ਤੋਂ ਬਾਅਦ ਫਰਾਰ ਹੈ। ਡੀਸੀਪੀ ਸ਼ਵੇਤਾ ਖੇਦਕਰ ਦੀ ਅਗਵਾਈ ਵਾਲੀ ਜਾਂਚ ਵਿਚ ਉਈਕੀ ਨੂੰ ਈਮੇਲਾਂ ਨਾਲ ਜੋੜਨ ਵਾਲੀ ਵਿਸਤ੍ਰਿਤ ਜਾਣਕਾਰੀ ਦਾ ਪਰਦਾਫਾਸ਼ ਕੀਤਾ ਗਿਆ। ਉਈਕੀ ਨੇ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ), ਰੇਲ ਮੰਤਰੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਨ੍ਹਾਂ ਦੇ ਡਿਪਟੀ, ਏਅਰਲਾਈਨ ਦਫ਼ਤਰਾਂ, ਪੁਲੀਸ ਡਾਇਰੈਕਟਰ ਜਨਰਲ (ਡੀਜੀਪੀ) ਅਤੇ ਰੇਲਵੇ ਸੁਰੱਖਿਆ ਬਲ (ਆਰਪੀਐਫ), ਸਮੇਤ ਵੱਖ-ਵੱਖ ਸਰਕਾਰੀ ਸੰਸਥਾਵਾਂ ਨੂੰ ਈਮੇਲ ਭੇਜੇ ਹੋਏ ਹਨ।

Leave a Reply

Your email address will not be published. Required fields are marked *