ਬੁਢਲਾਡਾ ਹਲਕੇ ਦੇ ਪਿੰਡ ਅਹਿਮਦਪੁਰ ਦੇ ਲੋਕਾਂ ਵੱਲੋਂ ਵੋਟਾਂ ਦਾ ਬਾਈਕਾਟ, ਦਿੱਤਾ ਧਰਨਾ, 2.22 ਪ੍ਰਤੀਸ਼ਤ ਪੋਲ ਹੋਈਆਂ ਵੋਟਾਂ

ਬੁਢਲਾਡਾ : ਲੋਕ ਸਭਾ ਹਲਕਾ ਬਠਿੰਡਾ ਅਧੀਨ ਬੁਢਲਾਡਾ ਹਲਕੇ ਦੇ ਪਿੰਡ ਅਹਿਮਦਪੁਰ ਵਿਖੇ ਦੋਹਰੇ ਕੱਤਲ ਕਾਂਡ ਮਾਮਲੇ ਚ ਪਿੰਡ ਦੇ ਲੋਕਾਂ ਵੱਲੋਂ ਵੋਟਾਂ ਦਾ ਬਾਈਕਾਟ ਕਰਦਿਆਂ ਪੋਲਿੰਗ ਕੇਂਦਰਾਂ ਦੇ ਬਾਹਰ ਧਰਨਾ ਲਗਾ ਕੇ ਨਾਅਰੇਬਾਜੀ ਕੀਤੀ ਗਈ। ਜਿਸ ਕਾਰਨ ਪਿੰਡ ਚ ਬਣੇ 4 ਬੂਥ ਕੇਂਦਰਾਂ ਤੇ 11 ਵਜੇ ਤੱਕ 2.22 ਪ੍ਰਤੀਸ਼ਤ ਹੀ ਵੋਟਾਂ ਪੋਲ ਹੋਈਆਂ। ਉਪਰੋਕਤ ਪਿੰਡ ਵਿੱਚ ਲੋਕਾਂ ਨੂੰ ਸ਼ਾਂਤ ਕਰਨ ਲਈ ਸਹਾਇਕ ਰਿਟਰਨਿੰਗ ਅਫਸਰ ਐਸ.ਡੀ.ਐਮ. ਬੁਢਲਾਡਾ ਗਗਨਦੀਪ ਸਿੰਘ ਅਤੇ ਡੀ.ਐਸ.ਪੀ. ਮਨਜੀਤ ਸਿੰਘ ਔਲਖ ਮੌਕੇ ਤੇ ਪਹੁੰਚੇ ਅਤੇ ਲੋਕਾਂ ਨੂੰ ਸ਼ਾਂਤ ਕਰਦਿਆਂ ਵੋਟ ਪਾਉਣ ਜਾ ਰਹੇ ਵੋਟਾਂ ਨੂੰ ਬੂਥ ਤੱਕ ਪਹੁੰਚਾਇਆ। ਵਰਣਨਯੋਗ ਹੈ ਕਿ 10 ਜਨਵਰੀ 2024 ਦੀ ਰਾਤ ਨੂੰ ਪਿੰਡ ਦੇ ਬਜ਼ੁਰਗ ਜੰਗੀਰ ਸਿੰਘ ਅਤੇ ਰਣਜੀਤ ਕੌਰ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਕਾਤਲ ਹੁਣ ਤੱਕ ਪੁਲਿਸ ਦੀ ਗ੍ਰਿਫਤ ਤੋਂ ਦੂਰ ਹਨ। ਪਿੰਡ ਦੇ ਲੋਕਾਂ ਨੇ ਇਨਸਾਫ ਦੀ ਮੰਗ ਕਰਦਿਆਂ ਵੋਟਾਂ ਦਾ ਬਾਈਕਾਟ ਕੀਤਾ।

Leave a Reply

Your email address will not be published. Required fields are marked *