ਬੁਢਲਾਡਾ : ਲੋਕ ਸਭਾ ਹਲਕਾ ਬਠਿੰਡਾ ਅਧੀਨ ਬੁਢਲਾਡਾ ਹਲਕੇ ਦੇ ਪਿੰਡ ਅਹਿਮਦਪੁਰ ਵਿਖੇ ਦੋਹਰੇ ਕੱਤਲ ਕਾਂਡ ਮਾਮਲੇ ਚ ਪਿੰਡ ਦੇ ਲੋਕਾਂ ਵੱਲੋਂ ਵੋਟਾਂ ਦਾ ਬਾਈਕਾਟ ਕਰਦਿਆਂ ਪੋਲਿੰਗ ਕੇਂਦਰਾਂ ਦੇ ਬਾਹਰ ਧਰਨਾ ਲਗਾ ਕੇ ਨਾਅਰੇਬਾਜੀ ਕੀਤੀ ਗਈ। ਜਿਸ ਕਾਰਨ ਪਿੰਡ ਚ ਬਣੇ 4 ਬੂਥ ਕੇਂਦਰਾਂ ਤੇ 11 ਵਜੇ ਤੱਕ 2.22 ਪ੍ਰਤੀਸ਼ਤ ਹੀ ਵੋਟਾਂ ਪੋਲ ਹੋਈਆਂ। ਉਪਰੋਕਤ ਪਿੰਡ ਵਿੱਚ ਲੋਕਾਂ ਨੂੰ ਸ਼ਾਂਤ ਕਰਨ ਲਈ ਸਹਾਇਕ ਰਿਟਰਨਿੰਗ ਅਫਸਰ ਐਸ.ਡੀ.ਐਮ. ਬੁਢਲਾਡਾ ਗਗਨਦੀਪ ਸਿੰਘ ਅਤੇ ਡੀ.ਐਸ.ਪੀ. ਮਨਜੀਤ ਸਿੰਘ ਔਲਖ ਮੌਕੇ ਤੇ ਪਹੁੰਚੇ ਅਤੇ ਲੋਕਾਂ ਨੂੰ ਸ਼ਾਂਤ ਕਰਦਿਆਂ ਵੋਟ ਪਾਉਣ ਜਾ ਰਹੇ ਵੋਟਾਂ ਨੂੰ ਬੂਥ ਤੱਕ ਪਹੁੰਚਾਇਆ। ਵਰਣਨਯੋਗ ਹੈ ਕਿ 10 ਜਨਵਰੀ 2024 ਦੀ ਰਾਤ ਨੂੰ ਪਿੰਡ ਦੇ ਬਜ਼ੁਰਗ ਜੰਗੀਰ ਸਿੰਘ ਅਤੇ ਰਣਜੀਤ ਕੌਰ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਕਾਤਲ ਹੁਣ ਤੱਕ ਪੁਲਿਸ ਦੀ ਗ੍ਰਿਫਤ ਤੋਂ ਦੂਰ ਹਨ। ਪਿੰਡ ਦੇ ਲੋਕਾਂ ਨੇ ਇਨਸਾਫ ਦੀ ਮੰਗ ਕਰਦਿਆਂ ਵੋਟਾਂ ਦਾ ਬਾਈਕਾਟ ਕੀਤਾ।
Related Posts
ਅਫ਼ਗਾਨਿਸਤਾਨ ਭੂਚਾਲ ‘ਚ ਹੁਣ ਤੱਕ 255 ਲੋਕਾਂ ਦੀ ਮੌਤ, 500 ਦੇ ਕਰੀਬ ਲੋਕ ਜ਼ਖ਼ਮੀ
ਕਾਬੁਲ, 22 ਜੂਨ- ਅਫਗਾਨਿਸਤਾਨ ਵਿਚ 6.1 ਦੀ ਤੀਬਰਤਾ ਦਾ ਭੂਚਾਲ ਆਇਆ ਹੈ। ਇਸ ਨਾਲ ਘੱਟੋ-ਘੱਟ 255 ਲੋਕਾਂ ਦੇ ਮਾਰੇ ਜਾਣ…
ਫਾਜ਼ਿਲਕਾ ‘ਚ ਭਾਰਤ-ਪਾਕਿ ਸਰਹੱਦ ਤੋਂ 19 ਕਰੋੜ ਦੀ ਹੈਰੋਇਨ ਬਰਾਮਦ, ਬੀ.ਐੱਸ.ਐੱਫ. ਨੇ ਚਲਾਈ ਤਲਾਸ਼ੀ ਮੁਹਿੰਮ
ਫਾਜ਼ਿਲਕਾ- ਫਾਜ਼ਿਲਕਾ ਵਿਚ ਭਾਰਤ-ਪਾਕਿਸਤਾਨ ਸਰਹੱਦ ਤੋਂ ਇਕ ਵਾਰ ਫਿਰ ਹੈਰੋਇਨ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਫਾਜ਼ਿਲਕਾ ਦੇ…
ਮੋੜ ਮੰਡੀ: ਵਿਅਕਤੀ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਮੌਤ
ਬਠਿੰਡਾ, ਇਥੋਂ ਦੇ ਨਜ਼ਦੀਕੀ ਮੋੜ ਮੰਡੀ ਵਿਖੇ ਦੋ ਵਿਅਕਤੀਆਂ ਨੇ ਸਰੇਆਮ ਜਸਪਾਲ ਸਿੰਘ ਅਥਿਆਨੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ…