ਫਿਰੋਜ਼ਪੁਰ, ਫਿਰੋਜ਼ਪੁਰ ਤੋਂ ਬਸਪਾ ਉਮੀਦਵਾਰ ਸੁਰਿੰਦਰ ਕੰਬੋਜ ’ਤੇ ਵੋਟ ਪਾਉਣ ਦੀ ਕਥਿਤ ਤੌਰ ‘ਤੇ ਵੀਡੀਓ ਬਣਾਉਣ ਤੇ ਉਸ ਨੂੰ ਵਾਇਰਲ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਕੰਬੋਜ ਦੀ ਗੁਰੂਹਰਸਹਾਏ ਦੇ ਪਿੰਡ ਜੀਵਾ ਰਾਏ ਵਿੱਚ ਪੋਲਿੰਗ ਸਟੇਸ਼ਨ ’ਤੇ ਵੋਟ ਪਾਉਣ ਸਮੇਂ ਅਣਪਛਾਤੇ ਨੇ ਵੀਡੀਓ ਬਣਾਈ ਸੀ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਬਾਅਦ ਵਿੱਚ ਕੰਬੋਜ ਨੇ ਵੀਡੀਓ ਵਾਇਰਲ ਕਰ ਦਿੱਤੀ। ਕੰਬੋਜ ਅਤੇ ਅਣਪਛਾਤੇ ਖ਼ਿਲਾਫ਼ ਲੋਕ ਪ੍ਰਤੀਨਿਧਤਾ ਐਕਟ ਅਤੇ ਭਾਰਤੀ ਦੰਡਾਵਲੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਕੰਬੋਜ ਜਲਾਲਾਬਾਦ ਤੋਂ ‘ਆਪ’ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਦੇ ਪਿਤਾ ਹਨ।
Related Posts
ਦਿਨ ਦਿਹਾੜੇ ਬੈਂਕ ’ਚੋਂ 18 ਲੱਖ ਰੁਪਏ ਦੀ ਲੁੱਟ
ਕੱਥੂਨੰਗਲ, 19 ਦਸੰਬਰ- ਅੱਜ ਕੱਥੂਨੰਗਲ ਥਾਣੇ ਦੇ ਬਿਲਕੁਲ ਨੇੜੇ ਸਥਿਤ ਪੰਜਾਬ ਨੈਸ਼ਨਲ ਬੈਂਕ ਵਿਚ ਲੁੱਟ ਹੋਣ ਦੀ ਖ਼ਬਰ ਸਾਹਮਣੇ ਆਈ…
ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਨਹੀਂ ਕੋਈ ਖ਼ਤਰਾ,ਅਦਾਲਤ ਨੇ ਫ਼ੈਸਲਾ ਰਾਖਵਾਂ ਰੱਖਿਆ
ਐੱਸ.ਏ.ਐੱਸ.ਨਗਰ, 6 ਅਪ੍ਰੈਲ (ਬਿਊਰੋ)- ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਪਟਿਆਲਾ ਜੇਲ੍ਹ ‘ਚ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਅਦਾਲਤ ‘ਚ ਲਗਾਈ…
ਸੀ. ਆਈ. ਐੱਸ. ਸੀ. ਈ. ਨੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨੇ
ਨਵੀਂ ਦਿੱਲੀ, 24 ਜੁਲਾਈ (ਦਲਜੀਤ ਸਿੰਘ)- ਕੌਂਸਲ ਆਫ਼ ਦਿ ਇੰਡੀਅਨ ਸਕੂਲ ਸਰਟੀਫ਼ਿਕੇਟ (ਸੀ. ਆਈ. ਐੱਸ. ਸੀ. ਈ.) ਨੇ ਸ਼ਨੀਵਾਰ ਯਾਨੀ…