ਗੁਰਦਾਸਪੁਰ: ਸੜਕ ਪਾਰ ਕਰ ਰਹੇ ਇਕ ਨੌਜਵਾਨ ਨੂੰ ਤੇਜ਼ ਰਫਤਾਰ ਟੂਰਿਸਟ ਬੱਸ ਨੇ ਟੱਕਰ ਮਾਰ ਦਿੱਤੀ। ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਥਾਣਾ ਦੀਨਾਨਗਰ ਦੀ ਪੁਲਿਸ ਨੇ ਬੱਸ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਬੱਸ ਡਰਾਈਵਰ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।ਆਸ਼ਿਕ ਅਲੀ ਪੁੱਤਰ ਬਰਸੂ ਅਲੀ ਵਾਸੀ ਚੱਕ ਡੀਸਾ ਚੌਧਰੀ, ਥਾਣਾ ਰਾਜਬਾਗ, ਜ਼ਿਲ੍ਹਾ ਕਠੂਆ (ਜੰਮੂ-ਕਸ਼ਮੀਰ) ਨੇ ਦੱਸਿਆ ਕਿ ਉਸ ਦਾ ਭਤੀਜਾ ਸੱਤੂ ਆਪਣੀ ਸਵਿਫਟ ਕਾਰ ਵਿੱਚ ਅੰਮ੍ਰਿਤਸਰ ਜਾ ਰਿਹਾ ਸੀ।ਜਿਵੇਂ ਹੀ ਉਹ ਸ਼ੂਗਰ ਮਿੱਲ ਪੰਨਿਆੜ ਰੋਡ ਵਾਲੇ ਪਾਸੇ ਕਾਰ ਖੜ੍ਹੀ ਕਰਕੇ ਫੌਜੀ ਢਾਬੇ ਤੋਂ ਚਾਹ ਪੀਣ ਲਈ ਸੜਕ ਪਾਰ ਕਰਨ ਲੱਗਾ ਤਾਂ ਗੁਰਦਾਸਪੁਰ ਸਾਈਡ ਤੋਂ ਇੱਕ ਟੂਰਿਸਟ ਬੱਸ ਤੇਜ਼ ਰਫ਼ਤਾਰ ਨਾਲ ਆ ਰਹੀ ਸੀ। ਜਿਸ ਨੂੰ ਨਰੇਸ਼ ਕੁਮਾਰ ਪੁੱਤਰ ਮਸਤ ਰਾਮ ਵਾਸੀ ਮਹਿਲੰਦਾ ਥਾਣਾ ਇੰਦੌਰਾ, ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼) ਚਲਾ ਰਿਹਾ ਸੀ। ਜਿਸ ਨੇ ਉਸ ਦੇ ਭਤੀਜੇ ਨੂੰ ਟੱਕਰ ਮਾਰ ਦਿੱਤੀ। ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ।ਜਾਂਚ ਅਧਿਕਾਰੀ ਏਐਸਆਈ ਨਰੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਚਾਚੇ ਦੇ ਬਿਆਨਾਂ ਦੇ ਆਧਾਰ ’ਤੇ ਬੱਸ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Related Posts
ਪੰਜਾਬ ਪੁਲੀਸ ਵੱਲੋਂ ਕੌਮਾਂਤਰੀ ਡਰੱਗ ਸਿੰਡੀਕੇਟ ਦਾ ਪਰਦਾਫ਼ਾਸ਼
ਚੰਡੀਗੜ੍ਹ, ਪੰਜਾਬ ਪੁਲੀਸ ਨੇ ਇਕ ਵੱਡੀ ਮੁਹਿੰਮ ਦੌਰਾਨ ਇਕ ਕੌਮਾਂਤਰੀ ਨਸ਼ਾ ਤਸਕਰੀ ਨੈਟਵਰਕ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ…
ਪੰਜਾਬ ਦੇ ਕਈ ਹਿੱਸਿਆਂ ਵਿਚ ਪਿਆ ਮਾਨਸੂਨ ਦਾ ਪਹਿਲਾ ਮੀਂਹ
ਅੰਮ੍ਰਿਤਸਰ, 10 ਜੁਲਾਈ (ਦਲਜੀਤ ਸਿੰਘ)- ਪੰਜਾਬ ਦੇ ਕਈ ਹਿੱਸਿਆਂ ਵਿਚ ਅੱਜ ਮਾਨਸੂਨ ਦਾ ਪਹਿਲਾ ਮੀਂਹ ਪਿਆ ਹੈ | ਮੀਂਹ ਪੈਣ…
ਤਜਿੰਦਰਪਾਲ ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਭਖੀ ਸਿਆਸਤ
ਨਵੀਂ ਦਿੱਲੀ, 6 ਮਈ- ਆਦੇਸ਼ ਗੁਪਤਾ, ਦਿੱਲੀ ਭਾਜਪਾ ਪ੍ਰਧਾਨਤ ਦਾ ਤਜਿੰਦਰ ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਹਿਣਾ ਹੈ ਕਿ…