ਨਵੀਂ ਦਿੱਲੀ, 26 ਜਨਵਰੀ (ਬਿਊਰੋ)- ਦੇਸ਼ 73ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਰਾਜਪਥ ‘ਤੇ ਪਰੇਡ ਦੌਰਾਨ ਦੁਨੀਆ ਨੂੰ ਭਾਰਤ ਦੀ ਸ਼ਾਨ ਦੇ ਦਰਸ਼ਨ ਹੋਏ। ਇਸ ਵਾਰ ਰਾਜਪਥ ‘ਤੇ ਪੰਜਾਬ ਦੀ ਝਾਕੀ ‘ਚ ਆਜ਼ਾਦੀ ਅੰਦੋਲਨ ਦੀ ਝਲਕ ਦੇਖਣ ਨੂੰ ਮਿਲੀ।

ਇਸ ਝਾਕੀ ਵਿੱਚ ਆਜ਼ਾਦੀ ਸੰਗਰਾਮ ਵਿੱਚ ਪੰਜਾਬ ਦੇ ਯੋਗਦਾਨ ਨੂੰ ਸ਼ਾਮਲ ਕੀਤਾ ਗਿਆ ਸੀ।