ਦਿੱਲੀ ਪੁਲਸ ਦੇ 300 ਤੋਂ ਵੱਧ ਕਰਮੀ ਨਿਕਲੇ ਕੋਰੋਨਾ ਪਾਜ਼ੇਟਿਵ

police/nawanpunjab.com

ਨਵੀਂ ਦਿੱਲੀ, 10 ਜਨਵਰੀ (ਬਿਊਰੋ)-ਰਾਸ਼ਟਰੀ ਰਾਜਧਾਨੀ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਵਾਧੇ ਦਰਮਿਆਨ ਐਡੀਸ਼ਨਲ ਪੁਲਸ ਕਮਿਸ਼ਨਰ ਸਮੇਤ ਦਿੱਲੀ ਪੁਲਸ ਦੇ 300 ਤੋਂ ਵੱਧ ਕਰਮੀ ਕੋਰੋਨਾ ਨਾਲ ਪੀੜਤ ਪਾਏ ਗਏ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ,‘‘300 ਤੋਂ ਵੱਧ ਪੁਲਸ ਕਰਮੀ ਪਾਜ਼ੇਟਿਵ ਪਾਏ ਗਏ ਹਨ। ਉਹ ਫ਼ੋਰਸ ਦੀਆਂ ਵੱਖ-ਵੱਖ ਇਕਾਈਆਂ ਤੋਂ ਹਨ ਅਤੇ ਏਕਾਂਤਵਾਸ ਕਰ ਰਹੇ ਹਨ।’’
ਦਿੱਲੀ ਪੁਲਸ ’ਚ 80 ਹਜ਼ਾਰ ਤੋਂ ਵੱਧ ਕਰਮੀ ਹਨ। ਹਾਲ ’ਚ ਦਿੱਲੀ ਪੁਲਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਪੁਲਸ ਮੁਲਾਜ਼ਮਾਂ ਦਰਮਿਆਨ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮਾਨਕ ਓਪਰੇਟਿੰਗ ਪ੍ਰਕਿਰਿਆ (ਐੱਸ.ਓ.ਪੀ.) ਜਾਰੀ ਕੀਤੀ ਸੀ।

ਐੱਸ.ਓ.ਪੀ. ਅਨੁਸਾਰ, ਸਾਰੇ ਪੁਲਸ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਚਿਹਰੇ ’ਤੇ ਮਾਸਕ ਲਗਾਉਣਾ, ਸਮਾਜਿਕ ਦੂਰੀ ਦਾ ਪਾਲਣ ਕਰਨਾ ਅਤੇ ਉੱਚਿਤ ਤਰੀਕੇ ਨਾਲ ਹੱਥ ਧੋਣ/ਸੈਨੇਟਾਈਜ਼ ਕਰਨੇ ਚਾਹੀਦੇ ਹਨ। ਇਸ ’ਚ ਕਿਹਾ ਗਿਆ ਹੈ,‘‘ਜਿਨ੍ਹਾਂ ਕਰਮੀਆਂ ਨੇ ਮੈਡੀਕਲ ਥਾਂਵਾਂ ਤੋਂ ਕੋਰੋਨਾ ਰੋਕੂ ਟੀਕੇ ਦੀ ਖ਼ੁਰਾਕ ਨਹੀਂ ਲਈ ਹੈ, ਉਹ ਟੀਕਾਕਰਨ ਲਈ ਮੁੜ ਤੋਂ ਡਾਕਟਰਾਂ ਦੀ ਰਾਏ ਲੈ ਸਕਦੇ ਹਨ।’’

Leave a Reply

Your email address will not be published. Required fields are marked *