ਲੰਡਨ: ਅਦਾਕਾਰਾ ਕਰੀਨਾ ਕਪੂਰ ਨੇ ਆਪਣੀ ਭੈਣ ਕ੍ਰਿਸ਼ਮਾ ਕਪੂਰ ਅਤੇ ਭੂਆ ਰੀਮਾ ਜੈਨ ਸਣੇ ਆਪਣੀਆਂ ਸਹੇਲੀਆਂ ਨਾਲ ਲੰਡਨ ਵਿੱਚ ਬਿਤਾਏ ਕੁਝ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਦਾਕਾਰਾ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਲੰਡਨ ਫੇਰੀ ਦੀਆਂ ਇਹ ਤਸਵੀਰਾਂ ਪਾਈਆਂ ਹਨ, ਜਿਨ੍ਹਾਂ ਵਿੱਚ ਉਹ ਆਪਣੀ ਭੂਆ ਰੀਮਾ ਜੈਨ ਤੇ ਹੋਰਨਾਂ ਨਾਲ ਦਿਖਾਈ ਦੇ ਰਹੀ ਹੈ। ਇਸ ਤਸਵੀਰ ਨਾਲ ਕਰੀਨਾ ਨੇ ਆਖਿਆ, ਲੌਂਚਿੰਗ ਵਿੱਦ ਦਿ ਲੇਡੀਜ਼ ਜ਼ਿਕਰਯੋਗ ਹੈ ਕਿ ਅਦਾਕਾਰਾ ਇਸ ਵੇਲੇ ਲੰਡਨ ਵਿੱਚ ਹੰਸਲ ਮਹਿਤਾ ਦੀ ਫਿਲਮ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ, ਜਿਸ ਵਿੱਚੋਂ ਮਿਲੇ ਕੁਝ ਫੁਰਸਤ ਦੇ ਪਲ ਉਸ ਨੇ ਆਪਣੇ ਰਿਸ਼ਤੇਦਾਰਾਂ ਨਾਲ ਬਿਤਾਏ ਹਨ। ਇਸ ਪ੍ਰਾਜੈਕਟ ਵਿੱਚ ਹੰਸਲ ਮਹਿਤਾ ਨਾਲ ਏਕਤਾ ਕਪੂਰ ਦੀ ਵੀ ਹਿੱਸੇਦਾਰੀ ਹੈ।
Related Posts

ਸੁਮੇਧ ਸਿੰਘ ਸੈਣੀ ਮੁਹਾਲੀ ਅਦਾਲਤ ਵਿਚ ਪੇਸ਼
ਮੋਹਾਲੀ,19 ਅਗਸਤ (ਦਲਜੀਤ ਸਿੰਘ)- ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਨੂੰ ਵੀਰਵਾਰ ਨੂੰ ਮੋਹਾਲੀ ਦੀ ਅਦਾਲਤ ‘ਚ ਪੇਸ਼ ਕੀਤਾ…

ਭਿਆਨਕ ਗੈਸ ਪਾਈਪ ਧਮਾਕੇ ਵਿਚ 11 ਲੋਕਾਂ ਦੀ ਮੌਤ
ਬੀਜਿੰਗ, 13 ਜੂਨ (ਦਲਜੀਤ ਸਿੰਘ)- ਮੱਧ ਚੀਨ ਦੇ ਹੁਬੇਈ ਪ੍ਰਾਂਤ ਵਿਚ ਅੱਜ ਐਤਵਾਰ ਨੂੰ ਭਿਆਨਕ ਹਾਦਸਾ ਵਾਪਰਿਆ। ਭਿਆਨਕ ਗੈਸ ਪਾਈਪ…

ਓ. ਪੀ. ਸੋਨੀ ਨੂੰ ਵਧਾਈ ਦੇਣ ਪੁੱਜੇ ‘ਪ੍ਰਤਾਪ ਸਿੰਘ ਬਾਜਵਾ’, ਕਾਂਗਰਸੀ ਆਗੂਆਂ ਨੂੰ ਕੀਤੀ ਖ਼ਾਸ ਅਪੀਲ
ਚੰਡੀਗੜ੍ਹ, 21 ਸਤੰਬਰ (ਦਲਜੀਤ ਸਿੰਘ)- ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਓ. ਪੀ. ਸੋਨੀ ਨੂੰ ਪੰਜਾਬ ਦਾ ਉਪ ਮੁੱਖ…