ਕੇਂਦਰ ਸਰਕਾਰ ਪ੍ਰਤੀ CM ਭਗਵੰਤ ਮਾਨ ਦੇ ਸੁਰ ਹੋਏ ਨਰਮ, ਜਲਦ PM ਮੋਦੀ ਨੂੰ ਮਿਲਣ ਜਾਣਗੇ ਦਿੱਲੀ

ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ‘ਚ ਹੜ੍ਹ ਰਾਹਤ ਲਈ ਦਿੱਤੇ ਗਏ 1600 ਕਰੋੜ ਰੁਪਏ ਦੇ ਪੈਕੇਜ ਨੂੰ ਆਮ ਆਦਮੀ ਪਾਰਟੀ ਦੇ ਮੰਤਰੀ ਨਾਕਾਫੀ ਦੱਸ ਕੇ ਇਸ ਦੀ ਨਿੰਦਾ ਕਰ ਰਹੇ ਹਨ, ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ‘ਤੇ ਕੋਈ ਟਿੱਪਣੀ ਨਹੀਂ ਕੀਤੀ। ਮੁੱਖ ਮੰਤਰੀ ਦੇ ਕੇਂਦਰ ਸਰਕਾਰ ਪ੍ਰਤੀ ਸੁਰਾਂ ‘ਚ ਵੀ ਨਰਮੀ ਆਈ ਹੈ। 20 ਦਿਨ ਪਹਿਲਾਂ ਜਿੱਥੇ ਮੁੱਖ ਮੰਤਰੀ ਕਹਿ ਰਹੇ ਸਨ ਕਿ ਕੇਂਦਰ ਕੋਲ ਕਿਉਂ ਜਾਣਾ, ਹੁਣ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਹ ਜਲਦੀ ਹੀ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨੂੰ ਮਿਲਣ ਦਿੱਲੀ ਜਾਣਗੇ। ਇਸ ਦੀ ਪੁਸ਼ਟੀ ਖ਼ੁਦ ਭਗਵੰਤ ਮਾਨ ਨੇ ਕੀਤੀ ਹੈ।

Leave a Reply

Your email address will not be published. Required fields are marked *