ਪੱਟੀ : ਰਣਜੀਤ ਸਿੰਘ ਚੀਮਾ ਚੇਅਰਮੈਨ ਪੰਜਾਬ ਜਲ ਸਰੋਤ ਨਿਗਮ ਪੰਜਾਬ ਦੇ ਘਰ ਦੇ ਬਾਹਰ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਗੋਲ਼ੀਆਂ ਚਲਾ ਕੇ ਦਹਿਸ਼ਤ ਫੈਲਾਈ ਗਈ ਅਤੇ ਬਾਅਦ ਵਿਚ ਪਿੰਡ ਤੋਂ ਪੱਟੀ ਆ ਰਹੇ ਪਿੰਡ ਦੇ ਮੋਜ਼ੂਦਾ ਸਰਪੰਚ ਜਗਰੂਪ ਸਿੰਘ ਪੁੱਤਰ ਜੁਗਿੰਦਰ ਸਿੰਘ ਸਰਪੰਚ ਚੀਮਾ ਕਲਾਂ ਦੇ ਪੱਟੀ ਫਾਟਕ ਦੇ ਨੇੜੇ ਪਹਿਲਾ ਦਾਤਰ ਮਾਰਿਆ ਫਿਰ ਗੋਲੀ ਚਲਾ ਕੇ ਜਖ਼ਮੀ ਕਰ ਦਿੱਤਾ ਗਿਆ। ਚੇਅਰਮੈਨ ਰਣਜੀਤ ਚੀਮਾ ਵੱਲੋਂ ਪੁਲਿਸ ਸਦਰ ਥਾਣਾ ਵਿਖੇ ਕੀਤੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਪਿੰਡ ਦੇ 9 ਲੋਕਾਂ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਕੰਵਲਜੀਤ ਸਿੰਘ ਮੰਡ ਦਾ ਕਹਿਣਾ ਹੈ ਕਿ ਜ਼ਖ਼ਮੀ ਹੋਏ ਸਰਪੰਚ ਜਗਰੂਪ ਸਿੰਘ ਦਾ ਇਲਾਜ ਪੱਟੀ ਦੇ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਹੈ ਅਤੇ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ।
ਪੰਜਾਬ ਜਲ ਸਰੋਤ ਨਿਗਮ ਪੰਜਾਬ ਦੇ ਚੇਅਰਮੈਨ ਰਣਜੀਤ ਚੀਮਾ ਦੇ ਘਰ ਦੇ ਬਾਹਰ ਚਲਾਈਆ ਗੋਲ਼ੀਆ, ਮੋਜੂਦਾ ਸਰਪੰਚ ਜਖ਼ਮੀ, 9 ਖ਼ਿਲਾਫ ਮਾਮਲਾ ਦਰਜ
