ਬਟਾਲਾ ਪੁਲਿਸ ਦੀ ਵੱਡੀ ਕਾਰਵਾਈ, UAE ਤੋਂ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਸਰਗਣਾ ਪਿੰਦੀ ਗ੍ਰਿਫਤਾਰ, ਪੰਜਾਬ ਪੁਲਿਸ ਤੋਂ ਹੋ ਚੁੱਕਾ ਮੁਅੱਤਲ

ਬਟਾਲਾ : ਬਟਾਲਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਕੇਂਦਰੀ ਏਜੰਸੀਆਂ ਦੇ ਨਜ਼ਦੀਕੀ ਤਾਲਮੇਲ ਅਤੇ ਸਹਾਇਤਾ ਨਾਲ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਅੱਤਵਾਦੀ ਪਰਮਿੰਦਰ ਸਿੰਘ ਉਰਫ ਪਿੰਡੀ ਨੂੰ ਅਬੂ ਧਾਬੀ ਤੋਂ ਭਾਰਤ ਲਿਆਂਦਾ ਗਿਆ ਹੈ। ਪਿੰਡੀ ਵਿਦੇਸ਼ੀ-ਅਧਾਰਤ ਅੱਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਅਤੇ ਹੈਪੀ ਪਸ਼ੀਆ ਦਾ ਨਜ਼ਦੀਕੀ ਸਹਿਯੋਗੀ ਹੈ ਅਤੇ ਬਟਾਲਾ-ਗੁਰਦਾਸਪੁਰ ਖੇਤਰ ਵਿੱਚ ਪੈਟਰੋਲ ਬੰਬ ਹਮਲੇ, ਹਿੰਸਕ ਹਮਲੇ ਅਤੇ ਜਬਰੀ ਵਸੂਲੀ ਸਮੇਤ ਕਈ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਹੈ।

ਐੱਸਐਸਪੀ ਬਟਾਲਾ ਨੇ ਪੱਤਰਕਾਰ ਮਿਲਣੀ ਦੌਰਾਨ ਦੱਸਿਆ ਕਿ ਪਰਮਿੰਦਰ ਸਿੰਘ ਪਿੰਦੀ ਖਿਲਾਫ 4ਮਹੀਨੇ ਪਹਿਲਾਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਅੰਤਰਰਾਸ਼ਟਰੀ ਜਾਂਚ ਏਜੰਸੀਆਂ ਅਤੇ ਯੂਏਈ ਸਰਕਾਰ ਦੇ ਤਾਲਮੇਲ ਨਾਲ ਬਟਾਲਾ ਪੁਲਿਸ ਦੇ ਉੱਚ ਅਧਿਕਾਰੀ ਦੀ ਅਗਵਾਈ ਵਿੱਚ 4 ਮੈਂਬਰੀ ਟੀਮ ਅਬੂ ਧਾਬੀ ਤੋਂ ਗ੍ਰਿਫਤਾਰ ਕਰਕੇ ਲਿਆਂਦਾ ਹੈ । ਪਿੰਦੀ ਦੀ ਗ੍ਰਿਫਤਾਰੀ ਨਾਲ ਹੋਰ ਅਹਿਮ ਕਲਾਸ ਹੋਣ ਦੀ ਸੰਭਾਵਨਾ ਹੈ।

ਐਸਐਸਪੀ ਮੀਰ ਨੇ ਦੱਸਿਆ ਕਿ ਪਰਮਿੰਦਰ ਸਿੰਘ ਪਿੰਦੀ ਪਹਿਲਾਂ ਪੰਜਾਬ ਪੁਲਿਸ ਚ ਨੌਕਰੀ ਕਰਦਾ ਸੀ ਅਤੇ ਫਿਰ ਸਮਾਜ ਵਿਰੋਧੀ ਕਾਰਵਾਈਆਂ ਚ ਭਾਗ ਲੈਣ ਲੈਗ ਪਿਆ ਜਿਸ ਕਾਰਨ ਉਸ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਸੀ। ਉਹਨਾਂ ਦੱਸਿਆ ਕਿ ਪਿੰਦੀ ਦੀ ਪਤਨੀ ਵੀ ਪੰਜਾਬ ਪੁਲਿਸ ਚ ਨੌਕਰੀ ਕਰਦੀ ਹੈ।

Leave a Reply

Your email address will not be published. Required fields are marked *