ਰੂਪਨਗਰ- ਰੂਪਨਗਰ ਦੇ ਮੋਰਿੰਡਾ ਨੇੜੇ ਪਿੰਡਾਂ ਵਿਚ ਤੇਂਦੂਏ ਨੇ ਭੜਥੂ ਪਾ ਦਿੱਤਾ, ਜਿਸ ਕਾਰਨ ਲੋਕ ਘਰਾਂ ਵਿਚ ਹੀ ਰਹਿਣ ਨੂੰ ਮਜਬੂਰ ਹੋ ਗਏ। ਪਿਛਲੇ ਕੁਝ ਦਿਨਾਂ ਤੋਂ ਮੋਰਿੰਡਾ ਨੇੜਲੇ ਪਿੰਡਾਂ ’ਚ ਦਹਿਸ਼ਤ ਫ਼ੈਲਾਉਣ ਵਾਲੇ ਤੇਂਦੂਏ ਨੂੰ ਆਖਰਕਾਰ ਪਿੰਡ ਦੇ ਨੌਜਵਾਨਾਂ ਵੱਲੋਂ ਕਾਬੂ ਕਰਕੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਹਵਾਲੇ ਕੀਤਾ, ਜਿਸ ਨਾਲ ਲਗਭਗ ਅੱਧੀ ਦਰਜਨ ਪਿੰਡਾਂ ਵਿੱਚ ਫ਼ੈਲੀ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ।
ਜਾਣਕਾਰੀ ਮੁਤਾਬਕ ਪਿਛਲੇ ਤਿੰਨ ਦਿਨਾਂ ਤੋਂ ਇਕ ਤੇਂਦੂਆ ਮੋਰਿੰਡਾ ਨੇੜਲੇ ਪਿੰਡਾਂ ’ਚ ਵਿਖਾਈ ਦੇਣ ਉਪਰੰਤ ਲੋਕਾਂ ’ਚ ਦਹਿਸ਼ਤ ਤੇ ਡਰ ਦਾ ਮਾਹੌਲ ਬਣ ਗਿਆ, ਜਿਸ ਕਾਰਨ ਪਿੰਡ ਵਾਸੀ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਡਰਨ ਲੱਗੇ ਅਤੇ ਖ਼ੁਦ ਵੀ ਦਿਨ ਸਮੇਂ ਹੀ ਆਪੋ ਆਪਣੇ ਘਰਾਂ ’ਚ ਬੰਦ ਹੋਣ ਲਈ ਮਜਬੂਰ ਹੋ ਗਏ ਸਨ।