ਗਿਆਨੀ ਹਰਪ੍ਰੀਤ ਸਿੰਘ ਨੇ ਮੰਗੀ ਮੁਆਫ਼ੀ

ਅੰਮ੍ਰਿਤਸਰ : ਨਵੇਂ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਰਜ਼ੀ ਦੀ ਉਦਾਹਰਣ ਦੇ ਕੇ ਦਿੱਤੇ ਬਿਆਨ ਲਈ ਮੁਆਫੀ ਮੰਗੀ ਹੈ। ਸੋਸ਼ਲ ਮੀਡੀਆ ‘ਤੇ ਬੋਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਆਲ ਇੰਡੀਆ ਕਸ਼ੱਤਰੀ ਟਾਂਕ ਪ੍ਰਤੀਨਿਧੀ ਸਭਾ ਦੇ ਨਿਰੰਜਣ ਸਿੰਘ ਰੱਖੜਾ ਸ੍ਰੀ ਮੁਕਤਸਰ ਸਾਹਿਬ ਅਤੇ ਜ਼ਿਲਾ ਬਠਿੰਡਾ ਦੇ ਪ੍ਰਧਾਨ ਹਰਦੀਪ ਸਿੰਘ ਖੇਤਰੀ ਪ੍ਰਧਾਨ ਜਗਦੀਪ ਸਿੰਘ ਦੀ ਅਗਵਾਈ ਵਿਚ ਪੁੱਜੇ। ਇਸ ਸਾਰੇ ਮੇਰੇ ਸਨੇਹ ਵਾਲੇ ਤੇ ਹਿਤੂ ਹਨ ਤੇ ਲੰਬੇ ਸਮੇਂ ਦੇ ਜਾਣੂ ਹਨ।

ਗਿਆਨੀ ਹਰਪ੍ਰੀਤ ਨੇ ਕਿਹਾ ਕਿ ਇਨਾਂ ਵੱਲੋਂ ਮੇਰੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕ ਦਰਜ਼ੀ ਦੀ ਉਦਾਹਰਣ ਦੇ ਕੇ ਕਹੇ ਗਏ ਕਥਨ ਪ੍ਰਤੀ ਨਰਾਜ਼ਗੀ ਜ਼ਾਹਰ ਕੀਤੀ ਗਈ ਹੈ। ਕਿਸੇ ਵੀ ਮਨ ਨੂੰ ਠੇਸ ਪਹੁੰਚਾਉਣ ਵਾਲਾ ਲਫ਼ਜ਼ ਮੇਰੇ ਵੱਲੋਂ ਬੋਲਿਆ ਗਿਆ ਤਾਂ ਇਹ ਮੈਨੂੰ ਵੀ ਮਨਜ਼ੂਰ ਨਹੀਂ। ਇਸ ਲਈ ਮੈਂ ਇਸ ਗੱਲ ਦਾ ਅਹਿਸਾਸ ਕਰਦਿਆਂ ਇਸ ਭੁੱਲ ਦੀ ਤਿਹ ਦਿਲੋਂ ਖਿਮਾ ਜਾਚਨਾ ਕਰਦਾਂ ਹਾਂ। ਇਹ ਸਾਰੇ ਸੱਜਣ ਮੇਰੇ ਆਪਣੇ ਹਨ। ਇੰਨਾਂ ਸੱਜਣਾਂ ਨੇ ਦਾਸ ਨਾਲ ਪੰਥ ਤੇ ਪੰਜਾਬ ਨੂੰ ਬਚਾਉਣ ਲਈ ਸਾਥ ਦੇਣ ਦੀ ਗੱਲ ਸ਼ਿੱਦਤ ਨਾਲ ਕਹੀ।

Leave a Reply

Your email address will not be published. Required fields are marked *