ਟਾਂਗਰੀ ਤੋਂ ਬਾਅਦ ਮਾਰਕੰਡਾ ਵੀ ਪਹੁੰਚਿਆ ਖਤਰੇ ਦੇ ਨਿਸ਼ਾਨ ’ਤੇ, ਲੋਕਾਂ ਨੇ ਸੁਚੇਤ ਰਹਿਣ ਦੀ ਅਪੀਲ

ਪਟਿਆਲਾ : ਪਹਾੜੀ ਅਤੇ ਮੈਦਾਨੀ ਇਲਾਕੇ ਵਿਚ ਲਗਾਤਾਰ ਮੀਂਹ ਪੈਣ ਕਾਰਨ ਟਾਂਗਰੀ ਨਦੀ ਤੋਂ ਬਾਅਦ ਮਾਰਕੰਡਾ ਵੀ ਖਤਰੇ ਦੇ ਨਿਸ਼ਾਨ ’ਤੇ ਪਹੁੰਚ ਗਿਆ ਹੈ। ਪਟਿਆਲਾ ਪਿਹੋਵਾ ਰੋਡ ’ਤੇ ਸਥਿਤ ਬ੍ਰਿਜ ’ਤੇ ਮਾਰਕੰਡਾ ਵਿਚ ਆਉਣ ਵਾਲੇ ਪਾਣੀ ਦਾ ਪੱਧਰ 21.5 ਫੁੱਟ ਨਾਪਿਆ ਗਿਆ ਹੈ ਜਦੋਂ ਕਿ ਖਤਰੇ ਦਾ ਨਿਸਾਨ 22 ਫੁੱਟ ਤੇ ਹੈ। ਜਦੋਂ ਕਿ ਟਾਂਗਰੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਈ ਹੈ, ਟਾਂਗਰੀ ਨਦੀ ’ਤੇ ਖਤਰੇ ਦਾ ਨਿਸ਼ਾਨ 12 ਫੁੱਟ ’ਤੇ ਹੈ ਜਦੋਂ ਕਿ ਇਸ ਸਮੇਂ ਜ਼ਿਲਾ ਪ੍ਰਸ਼ਾਸਨ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਟਾਂਗਰੀ ਨਦੀ ’ਚ ਪਾਣੀ ਦਾ ਵਹਾ 12.5 ਫੁੱਟ ਨਾਪਿਆ ਗਿਆ ਹੈ, ਜਿਹੜਾ ਕਿ ਖਤਰੇ ਦੇ ਨਿਸ਼ਾਨ ਤੋਂ ਅੱਧਾ ਫੁੱਟ ਉਪਰ ਹੈ। ਇਸ ਵਿਚਕਾਰ ਘੱਗਰ ਵਿਚ ਪਾਣੀ ਕੰਟਰੋਲ ਵਿਚ ਹੈ।

ਘੱਗਰ ਵਿਚ ਸਰਾਲਾ ਕਲਾਂ ਵਿਖੇ ਵੀ ਪਾਣੀ ਦਾ ਪੱਧਰ ਘੱਟ ਕੇ 6 ਫੁੱਟ ਰਹਿ ਗਿਆ ਹੈ। ਜਦੋਂ ਕਿ ਕੱਲ੍ਹ 10 ਫੁੱਟ ਤੱਕ ਪਹੁੰਚ ਗਿਆ ਸੀ। ਘੱਗਰ ਖਨੌਰੀ ਸਾਈਫਨ ਵਿਖੇ ਪੁਰੀ ਤਰ੍ਹਾਂ ਭਰ ਕੇ ਚੱਲ ਰਿਹਾ ਹੈ। ਇਥੇ ਘੱਗਰ ਦਾ ਵਹਾਅ 741.6 ਫੁੱਟ ’ਤੇ ਮਾਪਿਆ ਗਿਆ। ਜਦੋਂ ਕਿ ਖਤਰੇ ਦਾ ਨਿਸ਼ਾਨ 748 ਫੁੱਟ ’ਤੇ ਹੈ। ਇਥੇ ਇਹ ਦੱਸਣਯੋਗ ਹੈ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਰਾਜਪੁਰਾ ਸਬ-ਡਵੀਜ਼ਨ ਦੇ ਘੱਗਰ ਨੇੜੇ ਪੈਂਦੇ ਕੁਝ ਪਿੰਡਾਂ ਦੇ ਵਸਨੀਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਸੀ, ਇਨ੍ਹਾਂ ਪਿੰਡ ਊਂਟਸਰ, ਨਨਹੇੜੀ, ਸੰਜਰਪੁਰ, ਲਾਛੜੂ, ਕਮਾਲਪੁਰ, ਰਾਮਪੁਰ, ਸੌਂਟਾ, ਮਾੜੂ ਅਤੇ ਚਮਾਰੂ ਸਮੇਤ ਨੇੜਲੇ ਇਲਾਕਿਆਂ ਦੇ ਵਸਨੀਕ ਸੁਚੇਤ ਰਹਿਣ ਤੇ ਘੱਗਰ ਨੇੜੇ ਨਾ ਜਾਣ ਲਈ ਕਿਹਾ ਗਿਆ ਸੀ, ਘੱਗਰ ਦੀ ਸਥਿਤੀ ਕੰਟਰੋਲ ਵਿਚ ਹੈ।

ਇਸੇ ਤਰ੍ਹਾਂ ਦੂਧਨ ਸਾਧਾਂ ਦੇ ਪਿੰਡ ਭਸਮੜਾ ਅਤੇ ਜਲਾਹਖੇੜੀ ਦੇ ਵਸਨੀਕਾਂ ਨੂੰ ਵੀ ਸੁਚੇਤ ਰਹਿਣ ਲਈ ਕਿਹਾ ਗਿਆ ਸੀ ਅਤੇ ਪਟਿਆਲਾ ਸਬ ਡਵੀਜਨ ਦੇ ਪਿੰਡ ਹਡਾਣਾ, ਪੁਰ ਅਤੇ ਸਿਰਕੱਪੜਾ ਆਦਿ ਵਸਨੀਕਾ ਨੂੰ ਸੁਚੇਤ ਰਹਿਣ ਲਈ ਗਿਆ ਸੀ ਪਰ ਪ੍ਰਸ਼ਾਸਨ ਦੇ ਮੁਤਾਬਕ ਸਥਿਤੀ ਪੁਰੀ ਤਰ੍ਹਾਂ ਕੰਟਰੋਲ ਵਿਚ ਹੈ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ।

Leave a Reply

Your email address will not be published. Required fields are marked *