ਐੱਸ ਏ ਐੱਸ ਨਗਰ: ਮੋਹਾਲੀ ਦੇ ਸੈਕਟਰ 76 ਸਥਿਤ ਅੰਬੇਡਕਰ ਹਾਊਸਿੰਗ ਸੋਸਾਇਟੀ ਦੀ ਕੰਧ ‘ਤੇ ਖਾਲਿਸਤਾਨੀ ਹਮਦਰਦੀ ਨਾਅਰੇ ਲਿਖੇ ਜਾਣ ਕਾਰਨ ਤਣਾਅ ਪੈਦਾ ਹੋਇਆ ਹੈ। ਪਾਬੰਦੀਸ਼ੁਦਾ ਵੱਖਵਾਦੀ ਗਰੁੱਪ ‘ਸਿੱਖਸ ਫ਼ਾਰ ਜਸਟਿਸ’ ਦੇ ਨੇਤਾ ਗੁਰਪਤਵੰਤ ਸਿੰਘ ਪੰਨੂ ਵੱਲੋਂ ਜਾਰੀ ਕੀਤੀ ਇੱਕ ਵੀਡੀਓ ਵਿਚ, ਉਸ ਨੇ ਇਸ ਕਾਰਵਾਈ ਦੀ ਜ਼ਿੰਮੇਵਾਰੀ ਲੈਣ ਦੇ ਨਾਲ-ਨਾਲ ਆਉਣ ਵਾਲੇ ਦਿਨਾਂ ਵਿਚ ਵੱਡੀ ਘਟਨਾ ਦੀ ਧਮਕੀ ਦਿੱਤੀ ਹੈ। ਕੰਧ ‘ਤੇ ਲਿਖੇ ਨਾਅਰੇ ‘ਸਿੱਖ ਇਜ਼ ਨਾਟ ਹਿੰਦੂ’ ਅਤੇ ‘ ਐੱਸ ਐਫ ਜੇ ਜ਼ਿੰਦਾਬਾਦ ਖ਼ਾਲਿਸਤਾਨ’ ਸਨ, ਅਤੇ ਉੱਥੇ ਇੱਕ ਖਾਲਿਸਤਾਨੀ ਝੰਡਾ ਵੀ ਲਹਿਰਾਇਆ ਗਿਆ ਸੀ।
ਮੋਹਾਲੀ ਦੀ ਹਾਊਸਿੰਗ ਸੋਸਾਇਟੀ ਦੀ ਕੰਧ ‘ਤੇ ਲਿਖੇ ਖਾਲਿਸਤਾਨੀ ਨਾਅਰੇ, ਪੁਲਿਸ ਨੇ SC/ ST ਐਕਟ ਤਹਿਤ ਮਾਮਲਾ ਕੀਤਾ ਦਰਜ
