ਚੰਡੀਗੜ੍ਹ- ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਅੰਦੋਲਨ ਕਾਰਨ ਰੇਲਵੇ ਨੇ ਸ਼ਨੀਵਾਰ ਨੂੰ ਵੀ ਚੰਡੀਗੜ੍ਹ ਅਤੇ ਅੰਬਾਲਾ ਤੋਂ ਪੰਜਾਬ ਵੱਲ ਜਾਣ ਵਾਲੀਆਂ ਕਈ ਟਰੇਨਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਅੰਬਾਲਾ ਅਤੇ ਚੰਡੀਗੜ੍ਹ ਰਾਹੀਂ ਪੰਜਾਬ ਜਾਣ ਵਾਲੀਆਂ ਕਰੀਬ 104 ਟਰੇਨਾਂ ਨੂੰ ਰੇਲਵੇ ਨੇ ਰੱਦ ਕਰ ਦਿੱਤਾ ਹੈ। ਇਸ ਵਿਚ ਸ਼ਨੀਵਾਰ ਨੂੰ ਅੰਮ੍ਰਿਤਸਰ-ਚੰਡੀਗੜ੍ਹ ਵਿਚਾਲੇ ਚੱਲਣ ਵਾਲੀਆਂ ਟਰੇਨਾਂ ਰੱਦ ਰਹਿਣਗੀਆਂ।
ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਟਰੇਨ ਨੰਬਰ 12411-12 ਦੀਆਂ ਆਉਣ ਅਤੇ ਜਾਣ ਵਾਲੀਆਂ ਦੋਵੇਂ ਟਰੇਨਾਂ ਰੱਦ ਰਹਿਣਗੀਆਂ। ਟਰੇਨ ਨੰਬਰ 14503-04 ਸ੍ਰੀਵੈਸ਼ਨੋ ਦੇਵੀ ਕੱਟੜਾ-ਕਾਲਕਾ ਨੂੰ ਵੀ ਰੱਦ ਐਲਾਨਿਆ ਗਿਆ ਹੈ। ਇਸ ਦੇ ਨਾਲ ਹੀ ਟਰੇਨ ਨੰਬਰ 14629-30 ਚੰਡੀਗੜ੍ਹ-ਫਿਰੋਜ਼ਪੁਰ ਸ਼ੁੱਕਰਵਾਰ ਨੂੰ ਵੀ ਰੱਦ ਰਹੀ।
ਕਿਸਾਨਾਂ ਵੱਲੋਂ ਟਰੈਕ ਜਾਮ ਕੀਤੇ ਜਾਣ ਤੋਂ ਬਾਅਦ ਉੱਤਰ ਭਾਰਤ ਦੀਆਂ 203 ਤੋਂ ਜ਼ਿਆਦਾ ਟਰੇਨਾਂ ਪ੍ਰਭਾਵਿਤ ਹੋਣ ਵਾਲੀਆਂ ਹਨ। ਕਿਸਾਨਾਂ ਨੇ ਦੁਸਹਿਰੇ ‘ਤੇ 23-24 ਅਕਤੂਬਰ ਨੂੰ ਕਿਸਾਨੀ ਦੁਸਹਿਰਾ ਮਨਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਪੂਰੇ ਦੇਸ਼ ‘ਚ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਜਾਣਗੇ।