ਨਵੀਂ ਦਿੱਲੀ, 15 ਦਸੰਬਰ (ਬਿਊਰੋ)- ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿੱਥੇ ਵੀ ਚੋਣਾਂ ਹੁੰਦੀਆਂ ਹਨ ਉੱਥੇ ਪਹੁੰਚ ਜਾਂਦੇ ਹਨ। ਉਨ੍ਹਾਂ ਨੇ 2017 ਵਿਚ ਵੀ ਅਜਿਹਾ ਹੀ ਕੀਤਾ, ਝੂਠੇ ਵਾਅਦੇ ਕੀਤੇ। ‘ਆਪ’ ਦੇ ਪੰਜਾਬ ‘ਚ ਵਿਰੋਧੀ ਧਿਰ ਬਣਨ ਤੋਂ ਬਾਅਦ ਵੀ ਉਹ ਪੰਜ ਸਾਲਾਂ ‘ਚ ਨਜ਼ਰ ਨਹੀਂ ਆਏ। ਪਿਛਲੇ 5 ਸਾਲਾਂ ਵਿਚ ਨਾ ਤਾਂ ਉਹ ਅਤੇ ਨਾ ਹੀ ਉਨ੍ਹਾਂ ਦੇ ਵਿਧਾਇਕ ਇੱਥੇ ਨਜ਼ਰ ਆਏ ਹਨ |
ਹਰਸਿਮਰਤ ਕੌਰ ਬਾਦਲ ਦਾ ਕੇਜਰੀਵਾਲ ‘ਤੇ ਨਿਸ਼ਾਨਾ
