ਬਰਨਾਲਾ: ਸ੍ਰੀ ਅੰਮ੍ਰਿਤਸਰ ਸਾਹਿਬ ਮਹਾ ਪੰਚਾਇਤ ਲਈ ਕਿਸਾਨ ਆਗੂ ਜਗਜੀਤ ਡੱਲੇਵਾਲ ਬਰਨਾਲਾ ਦੇ ਹਸਪਤਾਲ ਤੋਂ ਰਵਾਨਾ ਹੋ ਗਏ ਹਨ। ਉਹ ਚਾਰ ਅਪ੍ਰੈਲ ਨੂੰ ਧਨੌਲਾ ਦੀ ਅਨਾਜ ਮੰਡੀ ‘ਚ ਮਹਾ ਪੰਚਾਇਤ ਰੈਲੀ ‘ਚ ਸ਼ਾਮਿਲ ਹੋਣ ਲਈ ਪਹੁੰਚੇ ਸਨ। ਜਦੋਂ ਉਹ ਸਟੇਜ ਤੋਂ ਭਾਸ਼ਣ ਦੇ ਰਹੇ ਸਨ ਤਾਂ ਉਹਨਾਂ ਦੀ ਅਚਾਨਕ ਸਿਹਤ ਵਿਗੜ ਗਈ ਸੀ ਤੇ ਉਨਾਂ ਨੂੰ ਇੱਥੇ ਬਰਨਾਲਾ ਦੇ ਬੀਐਮਸੀ ਸੁਪਰ ਸਪੈਸ਼ਲਿਸਟ ਹਸਪਤਾਲ ਵਿੱਚ ਜ਼ੇਰੇ ਇਲਾਜ ਦਾਖਲ ਕਰਵਾਇਆ ਗਿਆ ਸੀ। ਅੱਜ ਦੱਸ ਅਪ੍ਰੈਲ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਣ ਵਾਲੀ ਮਹਾ ਪੰਚਾਇਤ ਰੈਲੀ ਲਈ ਸਿਹਤਯਾਬ ਹੋ ਕੇ ਉਹ ਬਰਨਾਲਾ ਦੇ ਹਸਪਤਾਲ ਤੋਂ ਐਂਬੂਲੈਂਸ ਰਾਹੀਂ ਰਵਾਨਾ ਹੋਏ ਹਨ। ਇਸ ਮੌਕੇ ਉਨ੍ਹਾਂ ਬੀਐਮਸੀ ਸੁਪਰ ਸਪੈਸ਼ਲਿਸਟ ਦੀ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਇਸ ਦੇ ਐਮਡੀ ਡਾਕਟਰ ਈਸ਼ਾਨ ਬਾਂਸਲ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ। ਕਿਸਾਨ ਆਗੂ ਡੱਲੇਵਾਲ ਨੂੰ ਮਿਲਣ ਲਈ ਕਿਸਾਨ ਮਹਿਲਾਵਾਂ ਵੀ ਹਸਪਤਾਲ ਵਿੱਚ ਪੁੱਜੀਆਂ ਸਨ।
ਜਗਜੀਤ ਸਿੰਘ ਡੱਲੇਵਾਲ ਬਰਨਾਲਾ ਦੇ ਹਸਪਤਾਲ ਤੋਂ ਸ੍ਰੀ ਅੰਮ੍ਰਿਤਸਰ ‘ਚ ਹੋਣ ਵਾਲੀ ਮਹਾਪੰਚਾਇਤ ਲਈ ਰਵਾਨਾ, ਸਿਹਤਯਾਬ ਹੋਣ ‘ਤੇ ਡਾਕਟਰਾਂ ਦਾ ਕੀਤਾ ਧੰਨਵਾਦ
