ਪੁਲਾੜ ਤੋਂ ਸੁਨੀਤਾ ਵਿਲੀਅਮਜ਼ ਦੀ ਪ੍ਰੈੱਸ ਕਾਨਫਰੰਸ

ਵਾਸ਼ਿੰਗਟਨ : ਸੁਨੀਤਾ ਵਿਲੀਅਮਸ (Sunita Williams) ਨੂੰ ਪੁਲਾੜ ‘ਚ ਫਸੇ ਕਈ ਮਹੀਨੇ ਹੋ ਗਏ ਹਨ ਅਤੇ ਹੁਣ ਉਹ ਅਗਲੇ ਸਾਲ ਧਰਤੀ ‘ਤੇ ਵਾਪਸ ਆਵੇਗੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਸਾਥੀ ਪੁਲਾੜ ਯਾਤਰੀ ਬੂਚ ਵਿਲਮੋਰ ਨਾਲ ਪਹਿਲੀ ਵਾਰ ਪ੍ਰੈੱਸ ਕਾਨਫਰੰਸ ਕੀਤੀ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਈ ਸਵਾਲਾਂ ਦੇ ਜਵਾਬ ਦਿੱਤੇ ਅਤੇ ਆਪਣੇ ਦਿਲ ਦੀ ਗੱਲ ਵੀ ਕਹੀ।

ਸੁਨੀਤਾ (Sunita Williams in space) ਨੇ ਗੱਲਬਾਤ ਦੌਰਾਨ ਕਿਹਾ ਕਿ ਮੇਰੇ ਲਈ ਇੱਥੇ ਫਸਣਾ ਅਤੇ ਕਈ ਮਹੀਨੇ ਆਰਬਿਟ ਵਿੱਚ ਬਿਤਾਉਣਾ ਮੁਸ਼ਕਲ ਸੀ ਪਰ ਮੈਨੂੰ ਪੁਲਾੜ ਵਿੱਚ ਰਹਿਣਾ ਪਸੰਦ ਹੈ। ਉਸ ਨੇ ਇਹ ਵੀ ਕਿਹਾ ਕਿ ਮੈਂ ਆਪਣੀ ਮਾਂ ਨਾਲ ਕੀਮਤੀ ਸਮਾਂ ਬਿਤਾਉਣਾ ਚਾਹੁੰਦੀ ਸੀ, ਪਰ ਇੱਕੋ ਮਿਸ਼ਨ ‘ਤੇ ਦੋ ਵੱਖ-ਵੱਖ ਵਾਹਨਾਂ ‘ਤੇ ਬੈਠ ਕੇ ਚੰਗਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਟੈਸਟਰ ਹਾਂ ਅਤੇ ਇਹ ਸਾਡਾ ਕੰਮ ਹੈ।

Leave a Reply

Your email address will not be published. Required fields are marked *