ਚੰਡੀਗੜ੍ਹ, 24 ਜੂਨ (ਦਲਜੀਤ ਸਿੰਘ)- ਗੈਂਗਸਟਰ ਜੈਪਾਲ ਭੁੱਲਰ ਦੀ ਮੌਤ ਗੋਲੀਆਂ ਲੱਗਣ ਨਾਲ ਹੀ ਹੋਈ ਸੀ। ਸਰੀਰ ਵਿਚ ਇਸ ਤਰ੍ਹਾਂ ਦੇ ਕੋਈ ਜ਼ਖ਼ਮ ਨਹੀਂ ਮਿਲੇ, ਜਿਸ ਨਾਲ ਉਸ ਦੇ ਟਾਰਚਰ ਦੀ ਪੁਸ਼ਟੀ ਹੁੰਦੀ ਹੋਵੇ। ਪੀ. ਜੀ. ਆਈ. ਦੇ ਡਾਕਟਰੀ ਬੋਰਡ ਦੀ ਦੇਖ-ਰੇਖ ਵਿਚ ਕੀਤੇ ਗਏ ਪੋਸਟਮਾਰਟਮ ਦੀ ਰਿਪੋਰਟ ਪਰਿਵਾਰ ਨੂੰ ਸੌਂਪ ਦਿੱਤੀ ਗਈ। ਜੈਪਾਲ ਨੂੰ ਐਨਕਾਊਂਟਰ ਦੌਰਾਨ 4 ਗੋਲੀਆਂ ਲੱਗੀਆਂ ਸਨ, ਜਿਨ੍ਹਾਂ ਵਿਚੋਂ ਇਕ ਗੋਲੀ ਖੱਬੇ ਪਾਸੇ ਛਾਤੀ ਵਿੱਚ 8 ਸੈਂਟੀਮੀਟਰ ਤੱਕ ਡੂੰਘੀ ਪਾਈ ਗਈ, ਜੋ ਕਿ ਮੌਤ ਦਾ ਕਾਰਣ ਦੱਸੀ ਗਈ ਹੈ। ਡਾਕਟਰਾਂ ਦੇ ਬੋਰਡ ਵਿਚ ਵਿਭਾਗ ਦੇ ਪ੍ਰਧਾਨ ਵਾਈ. ਐੱਸ. ਬਾਂਸਲ, ਪ੍ਰੋ. ਰਤਿਮਭਰਾ ਨਾਡਾ, ਸਹਾਇਕ ਪ੍ਰੋ. ਚੇਰਿੰਗ ਤਾਂਦੂਪ ਅਤੇ ਡਾਕਟਰ ਸੈਂਥਿਲ ਕੁਮਾਰ ਸ਼ਾਮਲ ਸਨ। ਰਿਪੋਰਟ ਅਨੁਸਾਰ ਲਾਸ਼ ਦੇ ਐਕਸਰੇ ਵਿਚ ਸਾਹਮਣੇ ਆਇਆ ਕਿ ਦੋ ਜਗ੍ਹਾ ਫਰੈਕਚਰ ਵੀ ਪਾਏ ਗਏ, ਪਰ ਉਹ ਗੋਲੀਆਂ ਕਾਰਣ ਹੋਏ ਦੱਸੇ ਗਏ ਹਨ। ਮੌਤ ਦਾ ਕਾਰਣ ਗੋਲੀ ਲੱਗਣ ਤੋਂ ਬਾਅਦ ਸ਼ੌਕ ਹੋ ਸਕਦਾ ਹੈ ਅਤੇ ਮੌਕੇ ’ਤੇ ਮੌਤ ਹੋਣ ਦੀ ਪੁਸ਼ਟੀ ਪੋਸਟਮਾਰਟਮ ਵਿਚ ਹੋਈ ਹੈ। ਡਾਕਟਰਾਂ ਨੇ ਗੋਲੀ ਲੱਗਣ ਅਤੇ ਮੌਤ ਵਿਚ ਦੇ ਸਮੇਂ ਦੇ ਵਿਸ਼ੇ ਵਿਚ ਲਿਿਖਆ ਹੈ ਕਿ ਡੈੱਥ ਆਨ ਦਿ ਸਪਾਟ ਹੀ ਹੋ ਗਈ ਸੀ।
ਕੋਈ ਵੀ ਜਖ਼ਮ ਸਰੀਰਕ ਪ੍ਰਤਾੜਨਾ ਭਾਵ ਟਾਰਚਰ ਨਾਲ ਨਹੀਂ ਹੋਏ ਸਗੋਂ ਗੋਲੀਆਂ ਜਾਂ ਉਨ੍ਹਾਂ ਦੇ ਛਰਿਆਂ ਨਾਲ ਹੋਏ ਹਨ, ਕਿਸੇ ਵੀ ਤਰ੍ਹਾਂ ਦੀ ਅੰਦਰੂਨੀ ਇੰਜਰੀ ਵੀ ਨਹੀਂ ਮਿਲੀ, ਜਿਸ ਨਾਲ ਪ੍ਰਤਾੜਨਾ ਸਾਬਿਤ ਹੋ ਸਕੇ। ਮੋਢੇ ’ਤੇ, ਅੱਡੀ ’ਤੇ ਕਾਲੇ ਰੰਗ ਦੇ ਨਿਸ਼ਾਨ ਪਾਏ ਗਏ ਹਨ, ਜਿਸ ਦਾ ਕਾਰਣ ਪਹਿਲਾਂ ਵਾਲੇ ਪੋਸਟਮਾਰਟਮ ਤੋਂ ਬਾਅਦ ਡੀਕੰਪੋਜ਼ ਦੱਸਿਆ ਗਿਆ ਹੈ, ਜਿਸ ਨੂੰ ਇੰਜਰੀ ਨਹੀਂ ਕਿਹਾ ਜਾ ਸਕਦਾ। ਪਹਿਲਾਂ ਹੋਏ ਪੋਸਟਮਾਰਟਮ ਦੇ ਟਾਂਕੇ ਲੱਗੇ ਹੋਏ ਸਨ, ਜਦੋਂ ਕਿ ਖੋਪੜੀ ਖੋਲ੍ਹੀ ਹੋਈ ਸੀ ਜਿਸ ਨੂੰ ਬਾਅਦ ਵਿਚ ਸਟਿੱਚ ਕੀਤਾ ਗਿਆ ਸੀ। ਰਿਪੋਰਟ ਅਨੁਸਾਰ ਸੱਜੀ ਕਿਡਨੀ ਮਿਿਸੰਗ ਦੱਸੀ ਗਈ ਹੈ, ਜਦੋਂ ਕਿ ਖੱਬੀ ਕਿਡਨੀ ਡਿਕੰਪੋਜ਼ਡ ਪਾਈ ਗਈ ਹੈ।