ਸਪੋਰਟਸ ਡੈਸਕ : ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਬਾਰਡਰ-ਗਾਵਸਕਰ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਆਸਟਰੇਲੀਆ ਨੂੰ ਪਹਿਲੇ ਦੋ ਟੈਸਟ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹੁਣ ਸੀਰੀਜ਼ ਦਾ ਤੀਜਾ ਮੈਚ 1 ਮਾਰਚ ਤੋਂ ਇੰਦੌਰ ‘ਚ ਖੇਡਿਆ ਜਾਵੇਗਾ। ਇਸ ਤੋਂ ਠੀਕ ਪਹਿਲਾਂ ਟੀਮ ਨੂੰ ਇੱਕ ਹੋਰ ਝਟਕਾ ਲੱਗਾ ਹੈ। ਟੀਮ ਦੇ ਕਪਤਾਨ ਪੈਟ ਕਮਿੰਸ ਤੀਜੇ ਟੈਸਟ ਤੋਂ ਪਹਿਲਾਂ ਆਸਟ੍ਰੇਲੀਆ ਪਰਤ ਆਏ ਹਨ। ਰਿਪੋਰਟ ਮੁਤਾਬਕ ਪਰਿਵਾਰ ‘ਚ ਸਿਹਤ ਦੀ ਗੰਭੀਰ ਸਮੱਸਿਆ ਕਾਰਨ ਉਹ ਘਰ ਪਰਤਿਆ ਹੈ। ਪਰ ਉਹ ਤੀਜੇ ਟੈਸਟ ਮੈਚ ਤੋਂ ਪਹਿਲਾਂ ਭਾਰਤ ਆ ਸਕਦਾ ਹੈ।
ਕਮਿੰਸ ਦਾ ਆਸਟ੍ਰੇਲੀਆ ਜਾਣਾ ਟੀਮ ਲਈ ਵੱਡਾ ਝਟਕਾ ਹੋ ਸਕਦਾ ਹੈ। ਪਰ ਕ੍ਰਿਕਇੰਫੋ ਦੀ ਰਿਪੋਰਟ ਮੁਤਾਬਕ ਕਮਿੰਸ ਤੀਜੇ ਟੈਸਟ ਤੋਂ ਪਹਿਲਾਂ ਵਾਪਸੀ ਕਰ ਸਕਦੇ ਹਨ। ਪਰਿਵਾਰ ਵਿੱਚ ਸਿਹਤ ਦੀ ਵੱਡੀ ਸਮੱਸਿਆ ਕਾਰਨ ਉਹ ਵਾਪਸ ਪਰਤਿਆ ਹੈ। ਹਾਲਾਂਕਿ ਉਨ੍ਹਾਂ ਵੱਲੋਂ ਅਜੇ ਤੱਕ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਦਿੱਲੀ ਤੋਂ ਪਹਿਲਾਂ ਨਾਗਪੁਰ ਵਿੱਚ ਆਸਟ੍ਰੇਲੀਆ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਕਾਰਨ ਆਸਟ੍ਰੇਲੀਆਈ ਮੀਡੀਆ ਨੇ ਵੀ ਟੀਮ ਦੀ ਕਾਫੀ ਆਲੋਚਨਾ ਕੀਤੀ ਹੈ।