ਅੰਮ੍ਰਿਤਸਰ : ਜਿੱਥੇ ਸਿਵਲ ਹਸਪਤਾਲ ਵਿੱਚ ਪੀਸੀਐਮਐਸ ਡਾਕਟਰਾਂ ਦੀ ਹੜਤਾਲ ਸੀ, ਉਥੇ ਹੀ ਦੂਜੇ ਪਾਸੇ ਜੀਐਮਸੀ ਦੇ ਮਾਹਿਰ ਡਾਕਟਰ ਓਪੀਡੀ ਵਿੱਚ ਬੈਠ ਕੇ ਮਰੀਜ਼ਾਂ ਦੀ ਜਾਂਚ ਕਰਦੇ ਰਹੇ। ਸ਼ਨੀਵਾਰ ਸਵੇਰੇ 8 ਵਜੇ ਸ਼ੁਰੂ ਹੋਈ ਓਪੀਡੀ ਵਿੱਚ ਜੀਐਮਸੀ ਦੇ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦੀ ਜਾਂਚ ਸ਼ੁਰੂ ਕੀਤੀ। ਜਦੋਂਕਿ 11:00 ਵਜੇ ਤੋਂ ਬਾਅਦ ਪੀਸੀਐਮਐਸ ਡਾਕਟਰਾਂ ਨੇ ਵੀ ਓਪੀਡੀ ਵਿੱਚ ਬੈਠ ਕੇ ਮਰੀਜ਼ਾਂ ਦਾ ਇਲਾਜ ਕੀਤਾ।
ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਸੂਬੇ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ ਤੋਂ ਮਾਹਿਰ ਡਾਕਟਰ ਲਿਆ ਕੇ ਸਿਹਤ ਵਿਭਾਗ ਦੀ ਪ੍ਰਭਾਵਿਤ ਓਪੀਡੀ ਨੂੰ ਚਲਾਉਣ ਦਾ ਫੈਸਲਾ ਕੀਤਾ ਸੀ। ਇਸੇ ਤਹਿਤ ਦੇਰ ਸ਼ਾਮ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਮਾਹਿਰ ਡਾਕਟਰਾਂ ਦੇ ਨਾਂ ਉਨ੍ਹਾਂ ਦੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੇ ਗਏ।