ਲੁਧਿਆਣਾ : ਬੁੱਢੇ ਦਰਿਆ ਦੇ ਕਾਲੇ ਪਾਣੀ ਨੂੰ ਸਤਲੁਜ ਵਿੱਚ ਪੈਣ ਤੋਂ ਰੋਕਣ ਲਈ ਅਰਦਾਸ ਦੇ ਨਾਲ ਮਾਰਚ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਮਾਰਚ ਵਿੱਚ ਨਰੋਆ ਪੰਜਾਬ ਮੰਚ, ਪਬਲਿਕ ਐਕਸ਼ਨ ਕਮੇਟੀ ਮਤੇਵਾੜਾ, ਪੰਜਾਬ ਵਾਤਾਵਰਨ ਚੇਤਨਾ ਲਹਿਰ ਸਮੇਤ ਹੋਰ ਵਾਤਾਵਰਨ ਪ੍ਰੇਮੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ। ਨਰੋਆ ਪੰਜਾਬ ਮੰਚ ਤੇ ਪੀਏਸੀ ਮੱਤੇਵਾੜਾ ਦੇ ਜਸਕੀਰਤ ਸਿੰਘ, ਪੀਏਸੀ ਮੱਤੇਵਾੜਾ ਦੇ ਕਪਿਲ ਅਰੋੜਾ, ਡਾ. ਅਮਨਦੀਪ ਸਿੰਘ ਬੈਂਸ, ਪੀਏਸੀ ਦੇ ਕੁਲਦੀਪ ਸਿੰਘ ਖਹਿਰਾ ਤੇ ਨਰੋਆ ਪੰਜਾਬ ਮੰਚ ਦੇ ਦਲੇਰ ਸਿੰਘ ਡੋਡ ਨੇ ਕਿਹਾ ਕਿ ਬੁੱਢੇ ਦਰਿਆ ਵਿੱਚੋਂ ਜ਼ਹਿਰੀਲਾ ਕਾਲਾ ਪਾਣੀ ਸਤਲੁਜ ਵਿੱਚ ਪੈਣ ਕਰ ਕੇ ਦੱਖਣੀ ਪੰਜਾਬ, ਰਾਜਸਥਾਨ ਤੱਕ ਬਹੁਤ ਵੱਡੇ ਪੱਧਰ ’ਤੇ ਸਿਹਤ ਤੇ ਆਰਥਿਕਤਾ ਦੇ ਹੋਏ ਘਾਣ ਨੂੰ ਰੋਕਣ ਲਈ ਸੁਹਿਰਦ ਯਤਨ ਅਰੰਭੇ ਗਏ ਹਨ।
ਬੁੱਢੇ ਦਰਿਆ ਦੇ ਕਾਲੇ ਪਾਣੀ ਨੂੰ ਸਤਲੁਜ ‘ਚ ਪੈਣ ਤੋਂ ਰੋਕਣ ਲਈ ਅਰਦਾਸ ਦੇ ਨਾਲ ਮਾਰਚ ਸ਼ੁਰੂ
