ਕੋਟ ਈਸੇ ਖਾਂ: ਮੋਗਾ ਪੁਲਿਸ ਨੇ ਸਖ਼ਤ ਐਕਸ਼ਨ ਲੈਂਦਿਆ ਧਰਮਕੋਟ ਦੇ ਨਸ਼ਾ ਤਸਕਰੀ ਲਈ ਬਹੁ ਚਰਚਿਤ ਪਿੰਡ ਦੌਲੇਵਾਲਾ ਮਾਇਰ ਵਿਖੇ ਪੁਲਿਸ ਨੇ ਨਸ਼ਾਂ ਤਸਕਰਾਂ ਵੱਲੋਂ ਨਜਾਇਜ਼ ਤਰੀਕੇ ਨਾਲ ਬਣਾਈਆਂ ਆਲੀਸ਼ਾਨ ਇਮਾਰਤਾ ਨੂੰ ਮਿੰਟਾਂ ‘ਚ ਢਹਿ ਢੇਰੀ ਕਰ ਦਿੱਤਾ। ਮੌਜੂਦ ਪੁਲਿਸ ਅਧਿਆਕਾਰੀ ਸਖ਼ਤੀ ਵਿਚ ਨਜ਼ਰ ਆਏ। ਉਨ੍ਹਾਂ ਜੇਸੀਬੀ ਮਸ਼ੀਨਾਂ ਦੀ ਅਗਵਾਈ ਕਰਦਿਆਂ ਨਸ਼ਾਂ ਤਰਕਰਾਂ ਦੇ ਕਈ ਘਰ ਢਾਹੇ ਅਤੇ ਸਖ਼ਤ ਹਦਾਇਤ ਕਰਦਿਆਂ ਨਸ਼ਾਂ ਤਸਕਰਾਂ ਨੂੰ ਵਰਜਿਆ।
ਮੋਗਾ ਪੁਲਿਸ ਦਾ ਧਰਮਕੋਟ ‘ਚ ਨਸ਼ਾ ਤਸਕਰੀ ਖਿਲਾਫ਼ ਸਖ਼ਤ ਐਕਸ਼ਨ, ਚਲਾਇਆ ਪੀਲਾ ਪੰਜਾ
