ਕਲਾਨੌਰ : ਕਸਬਾ ਕਲਾਨੌਰ ਤੋਂ ਗੁਜਰਦੇ ਸੱਕੀ ਕਿਰਨ ਵਾਲੇ ਵਿੱਚ ਅੱਜ ਗੁੱਜਰ ਭਾਈਚਾਰੇ ਦੀਆਂ 15 ਮੱਝਾਂ ਪਾਣੀ ਵਿੱਚ ਡੁੱਬਣ ਕਾਰਨ ਮਰ ਗਈਆਂ ਜਦਕਿ 30 ਮੱਝਾਂ ਕਿਰਨ ਨਾਲੇ ਵਿੱਚ ਲਾਪਤਾ ਹੋ ਗਈਆ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਗੁੱਜਰ ਯੂਸਫ ਪੁੱਤਰ ਨਵਾਬਦੀਨ ਨਹੀਂ ਦੱਸਿਆ ਕਿ ਉਸ ਦੇ ਚਾਰ ਪਰਿਵਾਰ ਆਪਣੀਆਂ 45 ਦੇ ਕਰੀਬ ਮੱਝਾਂ ਨੂੰ ਚਾਰਨ ਲਈ ਕਿਰਨ ਨਾਲੇ ਦੇ ਕਿਨਾਰੇ ’ਤੇ ਗਏ ਸਨ ਕਿ ਇਸ ਉਪਰੰਤ ਮੱਝਾਂ ਕਿਰਨ ਨਾਲੇ ਦੇ ਡੂੰਘੇ ਪਾਣੀ ਵਿੱਚ ਵੜ ਗਈਆਂ। ਉਹਨਾਂ ਦੱਸਿਆ ਕਿ ਨਾਲੇ ਵਿੱਚ ਉੱਗੀ ਜਲ ਕੁੰਭੀ ਅਤੇ ਡੂੰਘੇ ਪਾਣੀ ਵਿੱਚ ਫਸ ਗਈਆਂ ਜਿਸ ਦੌਰਾਨ 15 ਮੱਝਾਂ ਦੀ ਮੌਤ ਹੋ ਗਈ ਜਦਕਿ ਬਾਕੀ ਲਾਪਤਾ ਹਨ। ਉਹਨਾਂ ਕਿਹਾ ਕਿ ਡੂੰਘੇ ਪਾਣੀ ਵਿੱਚ ਮੱਝਾਂ ਦੀ ਭਾਲ ਕੀਤੀ ਜਾ ਰਹੀ ਹੈ। ਗੁੱਜਰ ਯੂਸਫ ਨੇ ਦੱਸਿਆ ਕਿ ਮੱਝਾਂ ਮਰਨ ਕਾਰਨ ਉਹਨਾਂ ਦਾ ਲੱਖਾਂ ਰੁਪਿਆ ਦਾ ਨੁਕਸਾਨ ਹੋਇਆ ਹੈ।।