ਨਵੀਂ ਦਿੱਲੀ ਭਾਰਤੀ ਨਿਸ਼ਾਨੇਬਾਜ਼ ਅਰਜੁਨ ਬਬੂਟਾ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਫਾਈਨਲ ਵਿੱਚ ਤਗਮੇ ਦੇ ਨੇੜੇ ਆ ਕੇ ਖੁੰਝ ਗਿਆ। ਇਸ ਨਾਲ ਉਸ ਦਾ ਭਾਰਤ ਲਈ ਇੱਕ ਹੋਰ ਤਮਗਾ ਜਿੱਤਣ ਅਤੇ ਖਾਤਾ ਖੋਲ੍ਹਣ ਦਾ ਸੁਪਨਾ ਚਕਨਾਚੂਰ ਹੋ ਗਿਆ। ਅਰਜੁਨ ਤੋਂ ਪਹਿਲਾਂ ਐਤਵਾਰ ਨੂੰ ਮਨੂ ਭਾਕਰ ਨੇ ਇਨ੍ਹਾਂ ਖੇਡਾਂ ‘ਚ ਨਿਸ਼ਾਨੇਬਾਜ਼ੀ ‘ਚ ਭਾਰਤ ਨੂੰ ਪਹਿਲਾ ਤਮਗਾ ਦਿਵਾਇਆ ਸੀ। ਮਨੂ ਨੇ ਵੀ ਆਪਣਾ ਪਹਿਲਾ ਓਲੰਪਿਕ ਤਮਗਾ ਜਿੱਤਿਆ ਸੀ ਅਤੇ ਅਰਜੁਨ ਤੋਂ ਵੀ ਓਲੰਪਿਕ ਡੈਬਿਊ ਤਮਗਾ ਜਿੱਤਣ ਦੀ ਉਮੀਦ ਸੀ ਪਰ ਉਹ ਆਖਰੀ ਪਲਾਂ ‘ਚ ਪਛੜ ਗਿਆ ਅਤੇ ਚੌਥੇ ਸਥਾਨ ‘ਤੇ ਰਿਹਾ।
Paris Olympics 2024, Shooting: ਤਮਗਾ ਜਿੱਤਣ ਤੋਂ ਖੁੰਝੇ ਅਰਜੁਨ ਬਾਬੂਤਾ, ਫਾਈਨਲ ‘ਚ ਚੌਥੇ ਸਥਾਨ ’ਤੇ ਰਹੇ
