IND vs AUS: ਅਚਾਨਕ ਆਸਟ੍ਰੇਲੀਆ ਛੱਡ ਭਾਰਤ ਰਵਾਨਾ ਹੋਏ ਗੌਤਮ ਗੰਭੀਰ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਨੇ ਸੋਮਵਾਰ ਨੂੰ ਪਰਥ ਵਿਚ ਆਸਟ੍ਰੇਲੀਆ ਨੂੰ ਹਰਾਇਆ। ਟੀਮ ਇੰਡੀਆ ਦੀ ਇਹ ਜਿੱਤ ਇਤਿਹਾਸਕ ਸੀ ਪਰ ਇਸ ਜਿੱਤ ਤੋਂ ਬਾਅਦ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਅਚਾਨਕ ਭਾਰਤ ਲਈ ਰਵਾਨਾ ਹੋ ਗਏ। ਕੋਚ ਨੂੰ ਅਚਾਨਕ ਭਾਰਤ ਆਉਣਾ ਪਿਆ, ਜਿਸ ਕਾਰਨ ਟੀਮ ਇੰਡੀਆ ਵਿਚ ਚਿੰਤਾ ਦਾ ਮਾਹੌਲ ਹੈ।

ਗੰਭੀਰ ਦੀ ਕੋਚਿੰਗ ‘ਚ ਟੀਮ ਇੰਡੀਆ ਪਹਿਲੀ ਵਾਰ ਆਸਟ੍ਰੇਲੀਆ ਦਾ ਦੌਰਾ ਕਰ ਰਹੀ ਹੈ। ਪਰਥ ਟੈਸਟ ਮੈਚ ਦੇ ਪਹਿਲੇ ਦਿਨ ਭਾਰਤ 150 ਦੌੜਾਂ ‘ਤੇ ਹੀ ਢੇਰ ਹੋ ਗਿਆ ਸੀ। ਇਸ ਤੋਂ ਬਾਅਦ ਗੰਭੀਰ ਆਲੋਚਕਾਂ ਦੇ ਨਿਸ਼ਾਨੇ ‘ਤੇ ਸੀ ਪਰ ਟੀਮ ਇੰਡੀਆ ਨੇ ਜ਼ਬਰਦਸਤ ਵਾਪਸੀ ਕਰਦਿਆਂ ਸਾਰਿਆਂ ਦਾ ਮੂੰਹ ਬੰਦ ਕਰ ਦਿੱਤਾ।

Leave a Reply

Your email address will not be published. Required fields are marked *