ਕੈਨੇਡਾ ਦੇ ਮਿਲ ਕੋਵ ਸ਼ਹਿਰ ਨੇੜੇ ਹੋਏ ਭਿਆਨਕ ਸੜਕ ਹਾਦਸੇ ‘ਚ ਤਿੰਨ ਪੰਜਾਬੀ ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਹਾਦਸਾ ਚੱਲਦੀ ਕਾਰ ਦਾ ਟਾਇਰ ਫਟਣ ਕਾਰਨ ਹੋਇਆ ਹੈ। ਮ੍ਰਿਤਕਾਂ ਦੀ ਪਛਾਣ ਰਸਮਦੀਪ ਕੌਰ ਵਾਸੀ ਸਮਾਣਾ, ਨਵਜੋਤ ਸੋਮਲ ਤੇ ਹਰਮਨ ਦੋਵੇਂ ਵਾਸੀ ਪਿੰਡ ਬੁਰਕਦਾ (ਅਮਲੋਹ) ਵਜੋਂ ਹੋਈ ਹੈ। ਦੋਵੇਂ ਸਕੇ ਭੈਣ-ਭਰਾ ਹਨ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਨੂੰ ਦੇਹਾਂ ਪੰਜਾਬ ਲਿਆਉਣ ਦੀ ਅਪੀਲ ਕੀਤੀ ਹੈ।
ਇਹ ਤਿੰਨੋਂ ਨਿਊ ਬ੍ਰੰਸਵਿਕ ਸੂਬੇ ਦੇ ਮੌਂਕਟਨ ਸ਼ਹਿਰ ਤੋਂ ਉੱਥੇ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਕਾਰ ਦਾ ਟਾਇਰ ਫਟ ਗਿਆ ਜਿਸ ਤੋਂ ਬਾਅਦ ਕਾਰ ਪਲਟ ਗਈ। ਹਾਲਾਂਕਿ ਤਿੰਨੋ ਕਾਰ ‘ਚੋਂ ਬਾਹਰ ਡਿੱਗ ਗਏ ਜਿਸ ਕਾਰਨ ਗੰਭੀਰ ਜ਼ਖਮ਼ੀ ਹੋ ਗਏ। ਪੁਲਿਸ ਤਿੰਨਾਂ ਨੂੰ ਹਸਪਤਾਲ ਲੈ ਗਈ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।